History - Peeran e Peer Dastgeer Ghaus Pak Hazrat Shaykh Abdul Qadir Jilani ( R.A.) Ji (11v Wali Sarkar).....!!!!!!
HISTORY
Aap ji da poora naam "Abu Muhammad Mohiodin Shaikh Abdul Qadir Jilani" Hai. Isto illava app nu hor v bahut naam nal v janyea janda hai | App Qadiri gharane de mukhi sun, Aap da janam Ramdan de mahine vich 470 hijri mitabik 1077-78 year purav parshyea de chote jahe parant jilan(iran) vich hoyea | Aap de pita da naam "shaikh Abu Alaih" c, Jo ki ik baht pahounche hoye fakeer sun| Aap de mata da naam " Sayid Bibi Umal Khair Fatima" c, Jaddo aap da janam hoyea usse din Jilan sehar vich 1100 hor bachyean da janam hoyea te har ik bacha "Vali" banyea | Janam to hi aap de mukh te ik alag noor c, Aap de mukh taraf ik nazar nhi wekhyea ya sakda c, Janam to app ne apni leela wikhouni suru kar diti c|
Ramdan de mahine vich jo ki muslim samaz vich ik khas tha rakhda hai te is mahine vich muslim samaz vich rojerakhe jande hun ta aap ne v janam time dudh na pitta saggo muslim ritti riwaz anusar sham time suraz chipan to baad hi pitta isse tarah aap ne poora ramdan roje rakhe | Janam to pehla hi "Hazrat Muhammad Mustafa (s.a.w)" ji ne app de pita ji de supne vich aake dus dita c ki app de ghar ik putar janam lawega jo mera puttar hai allahh da puttar hai, Jime "Pegambaran" ch mera pehla darza hai usetarah hi "Aoulyea" ch isda pehla darza howega. Isse karke hi janam o hi aap ji de modhe(shoulder) te "Hazrat Muhammad Mustafa (s.a.w)" ji de pair de nishan sun|
Bachpan vich app hor bachyea wang khelan-kidan vich apna time nhi kharab karde sun| Saggo har time khuda di bangdyi kade sun| Jad kadde v app horan bachyea nal kehdan da irada karde ta ik adrish awaz ohna nu apne taraf ounn nu kehndi, Ik baar aap eh awaz sunke dar gye ta app bhj ke apni mata koll gye atte ohna di godhi vich luk ke baith gye| Jime-jime time langhda gyea app nu v is adrish awaz ware ptta lag gyea, Atte app ne eh khedan da vichar chad ke apna dhyan khuda di bandgyi taraf layea| Aap ji de pita de guzran to baad aap da khayal aap de dadda ji ne rakhyea| Aap de dadda ji ne app nu bachpan to hi aap nu mahan sakhsiyat de dhanche vich dhalyea jo ajj app haigye ho, app de dadda ji de ashirbad sadka hi app ik dharmik te adhiatmak purash vich tabdeel hoye|
Jaddo app 4.5 saal de hoye ta app ji de mata ji ne app nu parhan wasate jilan de ik chotte jahe madrase vich pa ditta te 10 saal di umar tak app ne othe sikhyea parapat karde rahe | Jaddo v aap madrase vich dakhal hunde ta app ki dekhde ki ik safed(white) rang di parchayi app de aggye-aggye chal rahi hai te keh rhi hai,Allah de mittar peyare nu rashta dyeo| Suru di sikhyea app ne ethe hi hasil kiti , Agye di sikhyea lyi app baghdad chlle gye| Uch sikhyea lyi app de mata ji ne app nu baghdad bhej ditta, Jaddo app baghdad jaan lagye ta app ji de mata ji ne app nuu apne palle vich lapete 40 sone de sikke ditte te app ji ne mata ji ne app nu eh keh ke bhejyea ki, Beta ji hamesha sach boli kade jhotth da sath na demmi|
Jaddo app hor lokan nall baghdad ya rahe c ta rashte vich app nu choran, daku ne gher lyea te loka kollo sara lutt lyea te jaddo ohna choran ne app nu puchyea ki tere koll ki hai ta app ne sab sach ditta ki app koll 40 sone de sikke hun ta eh wekh ke oh chor hairan hoye te oh app nu apne raje koll le gye| Raje ne puchan te v app ne sab sach ditta ta raje ne app nu keha ki yeh tushi chounhde ta jhooth bolke eh sike ljja sakde c par app ne ehijeha kyu nhi kitta, Ta app ji ne jawab dita ki mere mata ji ne keha c ki beta ji kadde jhooth nhi bolna| Is gall da us raje te bahut parwahab pyea ki usne sara lutyea saman loka nu wapis kar ditta te apne gunaha di touba karke khuda di bandgyi magar lag gye| Is tarah de bahut kisse app di jindgyi nall jude hun app di jindgyi app de chamatkaran nall bhari pyi hai, Baghdad vich rehnde app ne bahut loka da bhlla kita te loka nu khuda di ekta da suneha dinde-dinde 91 saal di umar hijri mutabik 1166 year vich jannat naseen hoye| App da "Roza-e-Mubarak" ajj v baghdad vich suraj wang rashnounda hai te islam dharam vich ik wakhri pehchan rakhda hai|
ਆਪ ਜੀ ਦਾ ਪੂਰਾ ਨਾਮ ਅਬੂ ਮੁਹੰੰਮਦ ਮੁਹੀਉਦੀਨ ਸ਼ੇਖ ਅਬਦੁਲ ਕਾਦੀਰ ਜਿਲਾਨੀ ਹੈ, ਇਸ ਤੋਂ ਇਲਾਵਾ ਆਪ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਹੈ। ਆਪ ਕਾਦੀਰੀ ਸਿਲਸੀਲੇ ਦੇ ਮੋਢੀ ਸਨ, ਆਪ ਦਾ ਜਨਮ ਰਮਦਾਨ ਦੇ ਮਹੀਨੇ ਵਿਚ 470 ਹਿਜਰੀ ਮੁਤਾਬਿਕ 1077-78 ਈਸਵੀ ਪੂਰਵ ਪਰਸੀਆ ਦੇ ਛੋਟੇ ਜਿਹੇ ਪਰਾਂਤ ਜਿਲਾਨ (ਈਰਾਨ) ਵਿਚ ਹੋਇਆ। ਆਪ ਦੇ ਪਿਤਾ ਦਾ ਨਾਮ ਸ਼ੇਖ ਅਬੁ ਸਲਿਹੇ ਸੀ, ਜੋ ਕੀ ਇਕ ਪਹੁੰਚੇ ਹੋਏ ਫ਼ਕੀਰ ਸਨ। ਆਪ ਦੇ ਮਾਤਾ ਦਾ ਨਾਮ ਸਈਅਦ ਬੀਬੀ ਉਮਲ ਖੈਰ ਫ਼ਾਤੀਮਾ ਸੀ, ਜਦੋਂ ਆਪ ਦਾ ਜਨਮ ਹੋਇਆ ਉਸੇ ਦਿਨ ਜਿਲਾਨ ਸ਼ਹਿਰ ਵਿਚ 1100 ਹੋਰ ਬਚਿਆ ਦਾ ਜਨਮ ਹੋਇਆ ਤੇ ਹਰੇਕ ਬਚਾ ਵਲੀ ਬਣਿਆ। ਜਨਮ ਤੋਂ ਹੀ ਆਪ ਤੇ ਮੁਖ ਤੇ ਇਕ ਅਲਗ ਹੀ ਨੂਰ ਸੀ,ਆਪ ਦੇ ਮੁਖ ਵਲ ਇਕ ਨਜ਼ਰ ਨਹੀ ਵੇਖਿਆ ਜਾ ਸਕਦਾ ਸੀ,ਜਨਮ ਤੋਂ ਹੀ ਆਪ ਨੇ ਆਪਣੀ ਲੀਲਾ ਵਿਖਾਉਣੀ ਸ਼ੁਰੂ ਕਰ ਦਿਤੀ ਸੀ।
ਰਮਦਾਨ ਦੇ ਮਹੀਨੇ ਵਿਚ ਜੋ ਕੀ ਮੁਸਲਿਮ ਸਮਾਜ ਵਿਚ ਇਕ ਖਾਸ ਥਾਂ ਰਖਦਾ ਹੈ ਤੇ ਇਸ ਮਹੀਨੇ ਵਿਚ ਮੁਸਲਿਮ ਸਮਾਜ ਵਿਚ ਰੋਜੇ ਰਖੇ ਜਾਂਦੇ ਹਨ ਤਾਂ ਆਪ ਨੇ ਵੀ ਜਨਮ ਵੇਲੇ ਦਾ ਪਹਿਲਾ ਦੁਧ ਨਾ ਪੀਤਾ ਸਗੋਂ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਸ਼ਾਮ ਵੇਲੇ ਸੂਰਜ ਛਿਪਣ ਤੋਂ ਬਾਦ ਹੀ ਪੀਤਾ ਇਸੇ ਤਰਾਂ ਆਪ ਨੇ ਪੂਰਾ ਰਮਦਾਨ ਰੋਜੇੇ ਰਖੇ। ਜਨਮ ਤੋਂ ਪਹਿਲਾ ਹੀ ਪੈਗੰਮਬਰ ਮੁਹੰੰਮਦ ਸਾਹਿਬ ਨੇ ਆਪ ਦੇ ਪਿਤਾ ਜੀ ਦੇ ਸੁਪਨੇ ਚ ਆ ਕੇ ਦਸ ਦਿਤਾ ਸੀ ਕੀ ਆਪ ਦੇ ਘਰ ਇਕ ਪੁਤਰ ਜਨਮ ਲਵੇਗਾ ਜੋ ਮੇਰਾ ਪੁਤਰ ਹੈ ਤੇ ਅਲਾ ਦਾ ਪੁਤਰ ਹੈ ਜਿਵੇਂ ਪੈਗੰਮਬਰਾਂ ਚ ਮੇਰਾ ਪਹਿਲਾ ਦਰਜਾ ਹੈ ਓਦਾਂ ਹੀ ਇਹਨਾ ਦਾ ਅੌਲੀਆ ਚ ਪਹਿਲਾ ਦਰਜਾ ਹੋਵੇਗਾ. ਇਸੇ ਕਰਕੇ ਜਨਮ ਤੋਂ ਹੀ ਆਪ ਦੀ ਗਰਦਨ ਤੇ ਪੈਗੰਮਬਰ ਮੁਹੰੰਮਦ ਸਾਹਿਬ ਜੀ ਦੇ ਪੈਰ ਦਾ ਨਿਸ਼ਾਨ ਸੀ।
ਬਚਪਨ ਵਿਚ ਆਪ ਹੋਰਾਂ ਬਚਿਆਂ ਵਾਂਗ ਖੇਲਣ-ਕੁਦਣ ਵਿਚ ਆਪਣਾ ਸਮਾਂ ਖਰਾਬ ਨਹੀ ਕਰਦੇ ਸਨ, ਸਗੋਂ ਹਰ ਵੇਲੇ ਖੁਦਾ ਦੀ ਬੰਦਗੀ ਕਰਦੇ ਸਨ। ਜਦ ਕਦੇ ਵੀ ਆਪ ਹੋਰਾਂ ਬਚਿਆਂ ਨਾਲ ਖੇਲਣ ਦਾ ਇਰਾਦਾ ਕਰਦੇ ਤਾਂ ਇਕ ਅਦਰਿਸ਼ ਆਵਾਜ਼ ਉਹਨਾ ਨੂੰ ਆਪਣੇ ਵਲ ਆਉਣ ਨੂੰ ਕਹਿੰਦੀ, ਇਕ ਵਾਰ ਆਪ ਇਹ ਆਵਾਜ਼ ਸੁਣ ਕੇ ਡਰ ਗਏ ਤਾਂ ਆਪ ਦੋੜ ਕੇ ਆਪਣੀ ਮਾਤਾ ਜੀ ਦੀ ਗੋਦੀ ਵਿਚ ਲੁਕ ਕੇ ਬੈਠ ਗਏ। ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਆਪ ਨੂੰ ਵੀ ਇਸ ਅਦਰਿਸ਼ ਆਵਾਜ਼ ਬਾਰੇ ਪਤਾ ਲਗ ਗਿਆ ਤੇ ਆਪ ਨੇ ਇਹ ਖੇਲਣ ਦੇ ਵਿਚਾਰ ਛਡ ਕੇ ਆਪਣਾ ਧਿਆਨ ਖੁਦਾ ਦੀ ਬੰਦਗੀ ਵਲ ਲਾਇਆ। ਆਪ ਜੀ ਦੇ ਪਿਤਾ ਦੇ ਗੁਜਰਣ ਤੋਂ ਬਾਦ ਆਪ ਦਾ ਖਿਆਲ ਆਪ ਦੇ ਦਾਦਾ ਜੀ ਨੇ ਰਖਿਆ। ਆਪ ਦੇ ਦਾਦਾ ਜੀ ਨੇ ਹੀ ਆਪ ਨੂੰ ਬਚਪਨ ਤੋਂ ਆਪ ਨੂੰ ਮਹਾਨ ਸਖਸੀਅਤ ਦੇ ਢਾਂਚੇ ਵਿਚ ਢਾਲਿਆ ਜੋ ਅਜ ਆਪ ਹੈਗੇ ਹੋ, ਆਪ ਦੇ ਦਾਦਾ ਜੀ ਦੇ ਆਸ਼ੀਰਵਾਦ ਸਦਕਾ ਹੀ ਆਪ ਇਕ ਧਾਰਮਿਕ ਤੇ ਅਧਿਆਤਮਕ ਪੂਰਸ਼ ਵਿਚ ਤਬਦੀਲ ਹੋਏ।
ਜਦੋਂ ਆਪ 4.5 ਸਾਲ ਦੇ ਹੋਏ ਤਾਂ ਆਪ ਦੇ ਮਾਤਾ ਜੀ ਨੇ ਆਪ ਨੂੰ ਪੜਨ ਵਾਸਤੇ ਜਿਲਾਨ ਦੇ ਇਕ ਛੋਟੇ ਜਿਹੇ ਮਦਰਸੇ ਵਿਚ ਪਾ ਦਿਤਾ ਤੇ 10 ਸਾਲ ਦੀ ਊਮਰ ਤਕ ਆਪ ਉਥੇ ਸਿਖਿਆ ਪਰਾਪਤ ਕਰਦੇ ਰਹੇ। ਜਦੋਂ ਵੀ ਆਪ ਮਦਰਸੇ ਵਿਚ ਦਾਖਲ ਹੁੰਦੇ ਤਾ ਆਪ ਕੀ ਵੇਖਦੇ ਕੀ ਇਕ ਸਫ਼ੈਦ ਰੰਗ ਦੀ ਪਰਛਾਈ ਆਪ ਦੇ ਅਗੇ-ਅਗੇ ਚਲ ਰਹੀ ਹੈ ਤੇ ਇਹ ਕਹਿ ਰਹੀ ਹੈ, ਅਲਹਾ ਦੇ ਮਿਤਰ ਪਿਆਰੇ ਨੂੰ ਰਾਸਤਾ ਦਿਓ। ਸ਼ੁਰੂਆਤੀ ਸਿਖਿਆ ਆਪ ਨੇ ਇਥੇ ਹੀ ਹਾਸਿਲ ਕੀਤੀ, ਅਗੇ ਦੀ ਸਿਖਿਆ ਲਈ ਆਪ ਬਗਦਾਦ ਚਲੇ ਗਏ। ਉਚ ਸਿਖਿਆ ਲਈ ਆਪ ਦੇ ਮਾਤਾ ਜੀ ਨੇ ਆਪ ਬਗਦਾਦ ਭੇਜ ਦਿਤਾ, ਜਦੋਂ ਆਪ ਬਗਦਾਦ ਜਾਣ ਲਗੇ ਤਾਂ ਆਪ ਦੇ ਮਾਤਾ ਜੀ ਨੇ ਆਪ ਨੂੰ ਆਪਣੇ ਪਲੇ ਵਿਚ ਲਪੇਟੇ 40 ਸੋਨੇ ਦੇ ਸਿਕੇ ਦਿਤੇ ਤੇ ਆਪ ਦੇ ਮਾਤਾ ਜੀ ਨੇ ਆਪ ਨੂੰ ਇਹ ਕਹਿ ਕੇ ਭੇਜਿਆ ਕੀ, ਬੇਟਾ ਜੀ ਹਮੇਸ਼ਾ ਸਚ ਬੋਲੀ ਕਦੇ ਝੂਟ ਦਾ ਸਾਥ ਨਾ ਦੇਵੀਂ।
ਜਦੋਂ ਆਪ ਹੋਰ ਲੋਕਾਂ ਨਾਲ ਬਗਦਾਦ ਜਾ ਰਹੇ ਸੀ ਤਾਂ ਰਾਹ ਵਿਚ ਆਪ ਨੂੰ ਚੋਰਾਂ,ਡਾਕੁਆਂ ਨੇ ਘੇਰ ਲਿਆ ਤੇ ਲੋਕਾਂ ਕੋਲੋਂ ਸਾਰਾ ਸਮਾਨ ਲੁਟ ਲਿਆ ਤੇ ਜਦੋਂ ਉਹਨਾ ਡਾਕੁਆਂ ਨੇ ਆਪ ਨੂੰ ਪੁਛਿਆ ਕੀ ਤੇਰੇ ਕੋਲ ਕੀ ਹੈ ਤਾਂ ਆਪ ਨੇ ਸਭ ਸਚ ਦਸ ਦਿਤਾ ਕੀ ਆਪ ਕੋਲ 40 ਸੋਨੇ ਦੇ ਸਿਕੇ ਹਨ ਤਾਂ ਇਹ ਵੇਖ ਕੇ ਉਹ ਡਾਕੁ ਹੈਰਾਨ ਹੋਏ ਤੇ ਉਹ ਆਪ ਨੂੰ ਆਪਣੇ ਰਾਜੇ ਕੋਲ ਲੈ ਗਏ। ਰਾਜੇ ਦੇ ਪੁਛਣ ਤੇ ਵੀ ਆਪ ਨੇ ਸਭ ਸਚ ਦਸ ਦਿਤਾ ਤਾਂ ਰਾਜੇ ਨੇ ਆਪ ਨੂੰ ਕਿਹਾ ਕੀ ਆਪ ਜੇ ਆਪ ਚਾਹੁੰਦੇ ਤਾਂ ਝੂਠ ਬੋਲ ਕੇ ਲੁਕੋ ਕੇ ਇਹ ਸਿਕੇ ਲੈ ਜਾ ਸਕਦੇ ਸਨ ਪਰ ਆਪ ਨੇ ਅਜੀਹਾ ਕਿਊਂ ਨਹੀ ਕੀਤਾ, ਤਾਂ ਆਪ ਜੀ ਨੇ ਜਵਾਬ ਦਿਤਾ ਕੀ ਮੇਰੇ ਮਾਤਾ ਜੀ ਨੇ ਕਿਹਾ ਸੀ ਕਿ ਬੇਟਾ ਜੀ ਕਦੇ ਵੀ ਝੂਠ ਨਾ ਬੋਲੀਂ ਇਸ ਗਲ ਦਾ ਉਸ ਰਾਜੇ ਤੇ ਇਨਾ ਪਰਭਾਵ ਪਿਆ ਕੀ ਉਸਨੇ ਸਾਰਾ ਲੁਟਿਆ ਹੋਇਆ ਸਮਾਨ ਲੋਕਾਂ ਨੂੰ ਵਾਪਸ ਕਰ ਦਿਤਾ ਤੇ ਆਪਣੇ ਗੁਨਾਹਾਂ ਦੀ ਤੌਬਾ ਕਰਕੇ ਖੁਦਾ ਦੀ ਬੰਦਗੀ ਮਗਰ ਲਗ ਗਏ। ਇਸ ਤਰਾਂ ਦੇ ਬਹੁਤ ਕਿਸੇ ਆਪ ਦੀ ਜਿੰਦਗੀ ਨਾਲ ਜੁੜੇ ਹਨ ਆਪ ਦੀ ਜਿੰਦਗੀ ਆਪ ਦੇ ਚਮਤਕਾਰਾਂ ਨਾਲ ਭਰੀ ਪਈ ਹੈ, ਬਗਦਾਦ ਵਿਚ ਰਹਿੰਦੇ ਆਪ ਨੇ ਅਥਾਹ ਲੋਕਾਂ ਦਾ ਭਲਾ ਕੀਤਾ ਤੇ ਲੋਕਾਂ ਨੂੰ ਖੁਦਾ ਦੀ ਇਕਤਾ ਦਾ ਸੁਨੇਹਾ ਦਿੰਦੇ-ਦਿੰਦੇ 91 ਸਾਲ ਦੀ ਊਮਰ ਵਿਚ ਆਪ 561 ਹਿਜਰੀ ਮੁਤਾਬਿਕ 1166 ਈਸਵੀ ਪੂਰਵ ਗਦੀ ਛਡ ਗਏ। ਆਪ ਦਾ ਰੋਜ਼ਾ-ਏ-ਮੂਬਾਰਕ ਅਜ ਵੀ ਬਗਦਾਦ ਦੇਸ਼ ਵਿਚ ਸੂਰਜ ਵਾਂਗ ਰੁਸ਼ਨਾਉਂਦਾ ਹੈ ਤੇ ਇਸਲਾਮ ਧਰਮ ਵਿਚ ਇਕ ਵਖਰੀ ਪਹਿਚਾਣ ਰਖਦਾ ਹੈ।.
Ya gouns ya karam
ReplyDelete