STORY
Sikandar Apni Maa da bahut
satikar karda c | Oh apni muhima(idea) barre MAA nu likhda rehnda atte MAA de
khat prapat karda rehnda c | Asia di muhim fateh kar ke oh MAA nu milna
chouhnda c par usdi eh khuwaish poori na hoyi| Sab to jayda adhooryean
khuwaisha badshahan dyean hundyea hun| Khuwaisha badshahan nu khoobh
bhtkoundyea hun| Sikandar v bahut bhatkyea | Sikandar poore hos-hwash vich
maryea| 32 saal di umar vich sikandar mar v gyea c | Jaddo usnu patta lagga ki
usde bachan di koi umeed nhi ta usne likh ke keha ki usde maran te 3 kam kitte
jaan |
Pehla
- Meri arthi mere hakeem chuk ke laike jaangye ta sansar jaan jawe ki mout to
koi nhi bachyea , koi nhi bachha sakda|
Duja
- Qabarsthan tak de rasthe utto khazane vich paye heere-moti khilare jaan gye
ta har koi jaan sakke ki sab khazane ethe hi reh jangye |
Teeja
- Meri arthi vicho mere hath bahar kadh ke rakhe jaan ta ki sansar nu dus sakka
ki jisne dunyea jitt lyi c, Dunyea to jaan wele usde donno hath khali sun|
Sikandar
nu bharat di roohaniyat ne wangaryea c| Ik Nangye Fakeer ne sikandar nu keha c
: Tu sadde wang hi sadharan insaan hai par antar eh hai ki tu ghar-baar teyag
ke door - door dhartyean te app dukhi hon atte horaa
nu dukhi karan ayea hai | Apne jiwan de ant wale dinna vich sikandar v
darshanik ho gyea c |
ਸਿਕੰਦਰ
ਆਪਣੀ ਮਾਂ ਦਾ ਸਤਿਕਾਰ
ਕਰਦਾ ਸੀ। ਉਹ
ਆਪਣੀਆਂ ਮੁਹਿੰਮਾਂ ਬਾਰੇ ਮਾਂ ਨੂੰ
ਲਿਖਦਾ ਰਹਿੰਦਾ ਅਤੇ ਮਾਂ
ਦੇ ਖ਼ਤ ਪ੍ਰਾਪਤ ਕਰਦਾ
ਰਹਿੰਦਾ ਸੀ। ਏਸ਼ੀਆ ਦੀ ਮੁਹਿੰਮ
ਫ਼ਤਹਿ ਕਰ ਕੇ ਉਹ
ਮਾਂ ਨੂੰ ਮਿਲਣਾ ਚਾਹੁੰਦਾ
ਸੀ ਪਰ ਉਸ ਦੀ
ਇਹ ਖ਼ਾਹਿਸ਼ ਪੂਰੀ ਨਾ
ਹੋਈ। ਸਭ
ਤੋਂ ਵੱਧ ਅਧੂਰੀਆਂ ਖ਼ਾਹਿਸ਼ਾਂ
ਬਾਦਸ਼ਾਹਾਂ ਦੀਆਂ ਹੁੰਦੀਆਂ ਹਨ। ਖ਼ਾਹਿਸਾਂ
ਬਾਦਸ਼ਾਹਾਂ ਨੂੰ ਖ਼ੂਬ ਭਟਕਾਉਂਦੀਆਂ
ਹਨ। ਸਿਕੰਦਰ ਵੀ ਭਟਕਿਆ। ਸਿਕੰਦਰ
ਪੂਰੇ ਹੋਸ਼-ਹਵਾਸ ਵਿੱਚ
ਮਰਿਆ। 32 ਸਾਲ
ਦੀ ਉਮਰ ਵਿੱਚ ਸਿਕੰਦਰ
ਮਰ ਵੀ ਗਿਆ ਸੀ। ਜਦੋਂ
ਉਸ ਨੂੰ ਪਤਾ ਲੱਗ
ਗਿਆ ਕਿ ਉਸ ਦੇ
ਬਚਣ ਦੀ ਕੋਈ ਸੰਭਾਵਨਾ
ਨਹੀਂ ਤਾਂ ਉਸ ਨੇ
ਲਿਖ ਕੇ ਕਿਹਾ ਕਿ
ਉਸ ਦੇ ਮਰਨ ’ਤੇ
ਤਿੰਨ ਕੰਮ ਕੀਤੇ ਜਾਣ।
ਪਹਿਲਾ:
ਮੇਰੀ ਅਰਥੀ ਮੇਰੇ ਹਕੀਮ
ਚੁੱਕ ਕੇ ਲੈ ਕੇ
ਜਾਣਗੇ ਤਾਂ ਕਿ ਸੰਸਾਰ
ਜਾਣ ਜਾਵੇ ਕਿ ਮੌਤ
ਤੋਂ ਕੋਈ ਨਹੀਂ ਬਚਿਆ,
ਕੋਈ ਨਹੀਂ ਬਚਾ ਸਕਦਾ।
ਦੂਜਾ:
ਕਬਰਸਤਾਨ ਤਕ ਦੇ ਰਸਤੇ
ਉੱਤੇ ਮੇਰੇ ਖ਼ਜ਼ਾਨੇ ਵਿੱਚ
ਪਏ ਹੀਰੇ-ਮੋਤੀ ਖਿਲਾਰੇ
ਜਾਣਗੇ ਤਾਂ ਕਿ ਹਰ
ਕੋਈ ਜਾਣ ਜਾਵੇ ਕਿ
ਸਭ ਖ਼ਜ਼ਾਨੇ ਇੱਥੇ ਹੀ
ਰਹਿ ਜਾਣਗੇ।
ਤੀਜਾ:
ਮੇਰੀ ਅਰਥੀ ਵਿੱਚੋਂ ਮੇਰੇ
ਹੱਥ ਬਾਹਰ ਕੱਢ ਕੇ
ਰੱਖੇ ਜਾਣਗੇ ਤਾਂ ਕਿ
ਸੰਸਾਰ ਨੂੰ ਦੱਸ ਸਕਾਂ
ਕਿ ਜਿਸ ਨੇ ਦੁਨੀਆਂ
ਜਿੱਤ ਲਈ ਸੀ, ਦੁਨੀਆਂ
ਤੋਂ ਜਾਣ ਵੇਲੇ ਉਸ
ਦੇ ਦੋਵੇਂ ਹੱਥ ਖਾਲੀ
ਸਨ।
ਸਿਕੰਦਰ
ਨੂੰ ਭਾਰਤ ਦੀ ਰੂਹਾਨੀਅਤ
ਨੇ ਵੰਗਾਰਿਆ ਸੀ।
ਇੱਕ ਨਾਂਗੇ ਫ਼ਕੀਰ ਨੇ
ਸਿਕੰਦਰ ਨੂੰ ਕਿਹਾ ਸੀ:
ਤੂੰ ਸਾਡੇ ਵਾਂਗ ਹੀ
ਇੱਕ ਸਾਧਾਰਨ ਵਿਅਕਤੀ ਹੈਂ
ਪਰ ਅੰਤਰ ਇਹ ਹੈ
ਕਿ ਤੂੰ ਘਰ-ਬਾਰ
ਤਿਆਗ ਕੇ ਦੂਰ-ਦੁਰਾਡੀਆਂ
ਧਰਤੀਆਂ ’ਤੇ ਆਪ ਦੁਖੀ
ਹੋਣ ਅਤੇ ਹੋਰਾਂ ਨੂੰ
ਦੁਖੀ ਕਰਨ ਆਇਆ ਹੈਂ।
ਆਪਣੇ ਜੀਵਨ ਦੇ ਅੰਤਲੇ
ਦਿਨਾਂ ਵਿੱਚ ਸਿਕੰਦਰ ਵੀ
ਦਾਰਸ਼ਨਿਕ ਹੋ ਗਿਆ ਸੀ।
Comments
Post a Comment