Must Read
"BHAGAT KABIR JI" aksar banaras vich samshanghat challe jayea karde sun | Ik din "KABIR JI" de nata ne badde parzor(gusse) dhng nal rokyea.Putar(beta) jad kisse da koi rishtedar sambhadi chalan kar jande ta samshanghat jande hun. Tu ta rij hi chlle janda e..Ta KABIR JI kehan laggye "MAA" othe badde rattan(diamond) bhikre pye hunde ne..Loki moh de marre ageantta(hanqkar) de marre ohna rattna nu othe chad ke challe jande hun| Appa har roj otho jhoulyean bhar ke leounde ha | "MAA" hass pyi te kehan lagyi beta tu pagal ho gyea | Ghar vich ta kuch khan nu nhi..Te tu kehde rattna di pand(bag) otho banke leounda e..Par jis rehasn di gall KABIR JI kar rhe ne | Usnu samjhan waste "KABIR JI" warga hi hirda chahida hai..Ta hi KABIR JI di gall nu samjhyea ja sakda hai..
Ik din MAA ne picha kita | Ki dekhdi hai ki "KABIR JI SATNAM DI DHUN MAST HAI" | Bahut hi murde(dead body) jall rhe sun |MAA ne dant dyea(gusse hunde)hoyea keha,Beta tu ta kehnda c main ta rattan lain ounda ha...?Ethe kehde motyea di dukan e ? Jo tu kadd ke laike jana e roj |Ta "BHAGAT KABIR JI " ji kehnde ne "MAA"jo meri rassna "SATNAM-SATNAM" japdi pyi e..Hirde(body) di khan vicho jo rattan main kad reha ha..Eh tainu dikhayi nhi de rhe ? Kyu ki ghar vich jindgyi yaad oundi hai,Pariwar yaad ounda e..Atte ethe mout yaad oundi hai | "MAA" jad main jalde hoye murde wekhda ha ta apne mn(mind) nu samjhounda ha |
KABIR-KABIR SUNHU MN MERE ||
EHI HAAL HOYI GYE TERE ||
Jad main jalde hoye murde wekhda ha..Mainu lgda hai ik din mera v eho haal jona hai, Ta main ik dum "SATNAM" di dhun vich jud janda ha | Apna ant(end) dikhayi dindyea hi surat beyant(god) nall jud jandi hai ||
"GEYANI SANT SINGH JI MASKEEN"
ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ...ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ...ਤਾਂ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ ਪਏ ਹੁੰਦੇ ਨੇ.ਲੌਕੀਂ ਮੌਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਨਾ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਦੇਂ ਹਨ । ਆਪਾਂ ਹਰ ਰੌਜ਼ ਉਥੌ ਝੌਲੀਆਂ ਭਰ ਕੇ ਲਿਆਉਦੇਂ ਹਾਂ । ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲਗਦਾ ਤੂੰ ਸੁਦਾਈ ਹੌ ਗਿਆ । ਘਰ ਵਿੱਚ ਤਾਂ ਕੁਛ ਖਾਣ ਨੂੰ ਨਹੀ..ਤੇ ਤੂੰ ਕਿਹੜੀ ਰਤਨਾਂ ਦੀ ਪੰਡ ਉਥੌ ਬੰਨ ਕੇ ਲਿਆਉਦਾਂ ਏ.. ਪਰ ਜਿਸ ਰਹੱਸ ਦੀ ਗੱਲ ਕਬੀਰ ਕਰ ਰਿਹਾ ਹੈ । ਉਸਨੂੰ ਸਮਝਣ ਵਾਸਤੇ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ । ਤਾਂ ਹੀ ਕਬੀਰ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ ।
ਇੱਕ ਦਿਨ ਮਾਂ ਨੇ ਪਿੱਛਾ ਕੀਤਾ । ਕੀ ਦੇਖਦੀ ਹੈ ਕਿ ਕਬੀਰ ਸਤਿਨਾਮ ਦੀ ਧੁਨ ਵਿੱਚ ਮਸਤ ਹੈ । ਅਨੇਕਾਂ ਹੀ ਮੁਰਦੇ ਸ਼ਮਸਾਨਘਾਟ ਤੇ ਜਲ ਰਹੇ ਸਨ । ਮਾਂ ਨੇ ਡਾਟਦਿਆਂ ਹੌਇਆ ਕਿਹਾ,ਪੁੱਤਰ ਤੂੰ ਤਾਂ ਕਹਿੰਦਾ ਸੀ ਮੈ ਤਾ ਰਤਨ ਚੁਨਣ ਆਉਦਾਂ ਹਾਂ,,,ਮੌਤੀ ਚੁਨਣ ਆਉਣਾਂ ਹਾਂ, ਇੱਥੇ ? ਕਿਹੜੀ ਮੌਤੀਆ ਦੀ ਖਾਨ ਹੈ ਇੱਥੇ ? ਜੌ ਤੂੰ ਕੱਢ ਕੇ ਲਿਆਂਦਾ ਹੈ ਰੌਜ । ਕਿੱਥੇ ਨੇ ਮੌਤੀ ਕਿੱਥੇ ਨੇ ਰਤਨ । ਤਾਂ ਭਗਤ ਕਬੀਰ ਜੀ ਕਹਿੰਦੇ ਨੇ ਮਾਂ ਜੌ ਮੇਰੀ ਰਸਨਾ ਸਤਿਨਾਮ ਸਤਿਨਾਮ ਜਪਦੀ ਪਈ ਏ,ਹਿਰਦੇ ਦੀ ਖਾਣ ਵਿੱਚੌਂ ਜੌ ਰਤਨ ਤੇ ਮੌਤੀ ਮੈਂ ਕੱਢ ਰਿਹਾ ਹਾਂ,ਇਹ ਤੈਨੂੰ ਦਿਖਾਈ ਨਹੀ ਦੇ ਰਹੇ ? ਮਾਂ ਆਖਿਰ ਮਾਂ ਸੀ,ਕਹਿਣ ਲੱਗੀ ਪੁੱਤਰ ਇਹ ਤਾਂ ਤੂੰ ਘਰ ਵੀ ਕਰ ਸਕਦਾ ਏਂ । ਕਬੀਰ ਜੀ ਕਹਿੰਦੇ ਨਹੀ ਮਾਂ ਘਰ ਵਿੱਚ ਮਨ ਨਹੀ ਮੰਨਦਾ..ਪਰਮਾਤਮਾ ਯਾਦ ਵੀ ਨਹੀ ਆਉਦਾਂ । ਕਿਉਕਿ ਘਰ ਵਿੱਚ ਜਿੰਦਗੀ ਯਾਦ ਆਉਦੀ ਹੈ,.ਪਰਿਵਾਰ ਯਾਦ ਆਉਦਾਂ ਏ... ਅਤੇ ਇੱਥੇ ਮੌਤ ਯਾਦ ਆਉਦੀਂ ਹੈ । ਮਾਂ ਜਦ ਮੈਂ ਜਲਦੇ ਹੌਏ ਮੁਰਦੇ ਵੇਖਦਾਂ ਹਾਂ ਤਾਂ ਆਪਣੇ ਮਨ ਨੂੰ ਸਮਝਾਉਦਾਂ ਹਾਂ ।
ਕਹਤ ਕਬੀਰ ਸੁਨਹੁ ਮਨ ਮੇਰੇ ।।
ਇਹੀ ਹਵਾਲ ਹੌਹਿਗੇ ਤੇਰੇ ।। (ਅੰਗ 330)
ਜਦ ਮੈਂ ਜਲਦੇ ਹੌਏ ਮੁਰਦੇ ਵੇਖਦਾਂ ਹਾਂ,,ਮੈਨੂੰ ਲੱਗਦਾ ਹੈ ਇੱਕ ਦਿਨ ਮੇਰਾ ਵੀ ਇਹੌ ਹਾਲ ਹੌਣਾ ਹੈ,ਤਾਂ ਮੈਂ ਇੱਕ ਦਮ ਸਤਿਨਾਮ ਦੀ ਧੁਨ ਨਾਲ ਜੁੜ ਜਾਦਾਂ ਹਾਂ । ਆਪਣਾ ਅੰਤ ਦਿਖਾਈ ਦਿੰਦਿਆਂ ਹੀ ਸੁਰਤ ਬੇਅੰਤ ਨਾਲ ਜੁੜ ਜਾਦੀਂ ਹੈ ।
"ਗਿਆਨੀ ਸੰਤ ਸਿੰਘ ਜੀ ਮਸਕੀਨ"
Comments
Post a Comment