Must Read
Ik din"BHAGAT KABIR JI" di mata ne "BHAGAT KABIR JI" nu akhyea,
"purkha"! Tu sadde nal moh nhi karda, Upram jeha rehna hai, Bedag jeha te bechain jeha rehna hai, Sadde nal gallbat nhi karda | Hamesha tanhayi vich baitha rehna hai|
Sara din socha vich pyea rehna hai, "Gall ki hai"?
"BHAGAT KABIR JI" kehnde ne,
"Maa, jis din da main ram de koll gyea ha te ram de garabh to janam lyea hai, Ik gall di mainu samjh pe gyi hai |
"BHAGAT KABIR JI"
"Aise ghar hum bahut basaye|| Jab hum ram garabh hoye aye ||"
Jis din da main ram de koll gyea ha te ram de garabh to janam lyea hai. Mainu patta chalyea hai eho jahe ghar main kyi bssa chukyea ha |
Kayea da peou(father) banyea ha| Kayea da puttar, Bus hun aggo gall khatam |"
Main mitt gyea tu paida hogyea | Hun ram to tam ne hi janam lyea hai|
"BHAGAT KABIR JI" kehnde ne oh jehdi drop wakh c sagar to oh sagar vich lean hogyi | Oh jehdi lehar wakh pyi dikhdi c oh sagar vich
lean hogyi| Oh "KABIR" jehda wakh pyea dikhda c , oh ram vich lean hogyea"|
Te "KABIR" ne ik gall badde gazabh di kar diti | Oh kehnde ne "DUNYEA RABB NU LABH DI HAI, RABB MAINU LABHDA HAI |
Oh loka di jis rashna de upar ram da naam hunda hai, Ohna di hi juban te hun loka de "KABIR JI" da naam hai|
"KABIR-KABIR" kahi jande ne , bai hd(limit cross) hogyi, Labhna rab nu c, Labhde"KABIR JI" nu paye ne |
"GEYANI SANT SINGH JI MASKEEN"
ਇਕ ਦਿਨ ਭਗਤ ਕਬੀਰ ਜੀ ਦੀ ਮਾਤਾ ਨੇ ਭਗਤ ਕਬੀਰ ਨੂੰ ਆਖਿਆ,
"ਪੁਰਖਾ ! ਤੂੰ ਸਾਡੇ ਨਾਲ ਮੋਹ ਨਹੀਂ ਕਰਦਾ,ਉਪਰਾਮ ਜਿਹਾ ਰਹਿੰਦਾ ਹੈਂ,ਬੇਦਾਰ ਜਿਹਾ ਤੇ ਬੇਚੈਨ ਜਿਹਾ ਰਹਿੰਦਾ ਹੈਂ,ਸਾਡੇ ਨਾਲ ਗੱਲਬਾਤ ਨਹੀਂ ਕਰਦਾ। ਗੋਸ਼ਾ-ਤਨਹਾਈ ਵਿਚ ਬੈਠਾ ਰਹਿੰਦਾ ਹੈਂ। ਸਾਰਾ ਦਿਨ ਸੋਚਾਂ ਵਿਚ ਪਿਆ ਰਹਿੰਦਾ ਹੈਂ,ਗੱਲ ਕੀ ਹੈ?"
ਭਗਤ ਕਬੀਰ ਜੀ ਕਹਿੰਦੇ ਨੇ,
"ਮਾਂ,ਜਿਸ ਦਿਨ ਦਾ ਮੈਂ ਰਾਮ ਦੇ ਗਰਭ ਵਿਚ ਗਿਆ ਹਾਂ ਤੇ ਰਾਮ ਦੇ ਗਰਭ ਤੋਂ ਮੈਂ ਜਨਮ ਲਿਆ ਹੈ,ਇਕ ਗੱਲ ਦੀ ਮੈਨੂੰ ਸਮਝ ਪੈ ਗਈ ਹੈ।
ਕਬੀਰ ਜੀ ਕਹਿੰਦੇ ਹਨ :-
"ਐਸੇ ਘਰ ਹਮ ਬੁਹੁਤੁ ਬਸਾਏ॥ਜਬ ਹਮ ਰਾਮ ਗਰਭ ਹੋਇ ਆਏ॥"
{ਅੰਗ ੩੨੬}
ਜਿਸ ਦਿਨ ਦਾ ਮੈਂ ਰਾਮ ਦੇ ਗਰਭ ਵਿਚ ਆਇਆ ਹਾਂ ਤੇ ਰਾਮ ਤੋਂ ਮੈਂ ਜਨਮ ਲਿਆ ਹੈ,ਮੈਨੂੰ ਪਤਾ ਚੱਲਿਆ ਹੈ ਇਹੋ ਜਿਹਿਆਂ ਦੇ ਘਰ ਮੈਂ ਕਈ ਬਸਾ ਚੁੱਕਿਆ ਹਾਂ। ਕਈਆਂ ਦਾ ਪਿਉ ਬਣਿਆ ਹਾਂ,ਕਈਆਂ ਦਾ ਪੁੱਤਰ ਬਣਿਆ ਹਾਂ,ਅਗਾਂਹ ਨਹੀਂ ਬਣਨਾ,ਬੱਸ ਅੱਗੋਂ ਗੱਲ ਖਤਮ।"
ਮੈਂ ਮਿਟ ਗਿਆ,ਤੂੰ ਪੈਦਾ ਹੋ ਗਿਆ। ਹੁਣ ਰਾਮ ਤੋਂ ਰਾਮ ਨੇ ਹੀ ਜਨਮ ਲਿਆ ਹੈ। ਕਬੀਰ ਜੀ ਕਹਿੰਦੇ ਨੇ ਮੈਂ ਰਾਮ ਹੋ ਗਿਆ ਹਾਂ :-
"ਅਬ ਤਉ ਜਾਇ ਚਢੇ ਸਿੰਘਾਸਨਿ,ਮਿਲੇ ਹੈ ਸਾਰਿੰਗਪਾਨੀ॥
ਰਾਮ ਕਬੀਰਾ ਏਕ ਭਏ ਹੈ,ਕੋਇ ਨ ਸਕੈ ਪਛਾਨੀ॥੬॥੩॥"
{ਅੰਗ ੯੬੯}
ਉਹ ਜਿਹੜੀ ਬੂੰਦ ਵੱਖ ਸੀ ਉਹ ਸਾਗਰ ਵਿਚ ਲੀਨ ਹੋ ਗਈ। ਉਹ ਜਿਹੜੀ ਲਹਿਰ ਵੱਖ ਪਈ ਦਿੱਸਦੀ ਸੀ ਉਹ ਸਾਗਰ ਵਿਚ ਲੀਨ ਹੋ ਗਈ। ਉਹ ਕਬੀਰ ਜਿਹੜਾ ਵੱਖ ਪਿਆ ਦਿਸਦਾ ਸੀ,ਉਹ ਰਾਮ ਵਿਚ ਲੀਨ ਹੋ ਗਿਆ।
ਤੇ ਕਬੀਰ ਨੇ ਇਕ ਗੱਲ ਬੜੇ ਗਜ਼ਬ ਦੀ ਕਰ ਦਿੱਤੀ। ਉਹ ਕਹਿੰਦੇ ਨੇ, "ਦੁਨੀਆਂ ਰੱਬ ਨੂੰ ਲੱਭਦੀ ਹੈ,ਰੱਬ ਮੈਨੂੰ ਲੱਭਦਾ ਹੈ।"
ਇਹ ਗੱਲ ਤੁਸੀ ਕਿਸੇ ਹੱਦ ਤੱਕ ਅੈਸਾ ਵੀ ਆਖੋਗੇ ਕਿ ਹੰਕਾਰ ਦੀ ਹੈ।ਹੰਕਾਰ ਦੀ ਨਹੀਂ,ਇਹ ਬੜੀ ਹੀ ਧਾਰਮਿਕ ਦੁਨੀਆਂ ਦੀ ਸਿਖਰ ਦੀ ਗੱਲ ਹੈ।
"ਕਬੀਰ ਮਨ ਨਿਰਮਲੁ ਭਇਆ,ਜੈਸੇ ਗੰਗਾ ਨੀਰੁ॥
ਪਾਛੈ ਲਾਗੋ ਹਰਿ ਫਿਰੈ,ਕਹਤ ਕਬੀਰ ਕਬੀਰ॥੫੫॥"
{ਅੰਗ ੧੩੬੭}
ਉਹ ਲੋਕਾਂ ਦੀ ਜਿਸ ਰਸਨਾ ਦੇ ਉੱਪਰ ਰਾਮ ਦਾ ਨਾਮ ਹੁੰਦਾ ਹੈ,ਉਹਨਾਂ ਹੀ ਜ਼ੁਬਾਨਾਂ ਤੇ ਹੁਣ ਲੋਕਾਂ ਦੇ ਕਬੀਰ ਦਾ ਨਾਮ ਹੈ। ਕਬੀਰ ਕਬੀਰ ਕਹੀ ਜਾਂਦੇ ਨੇ,ਬਈ ਹੱਦ ਹੋ ਗਈ,ਲੱਭਣਾ ਰੱਬ ਨੂੰ ਸੀ,ਲੱਭਦੇ ਕਬੀਰ ਨੂੰ ਪਏ ਨੇ।
ਅੈਸਾ ਕਿਉਂ?
ਕਿਉਂਕਿ ਕਬੀਰ ਹੀ ਰੱਬ ਦੀ ਅੰਸ ਬਣ ਗਿਆ ਹੈ,ਕਬੀਰ ਹੀ ਈਸ਼ਵਰ ਦਾ ਸਰੂਪ ਬਣ ਗਿਆ ਹੈ।
ਗਿਅਾਨੀ ਸੰਤ ਸਿੰਘ ਜੀ ਮਸਕੀਨ
Comments
Post a Comment