Story
"DHAN DHAN BABA NAND SINGH JI MAHARAJ"
Ik baar parsidh(most important) rababi bhai lal nu samma(time) milyea | Usne horna te rohab poun lyi te sayid eh v parakh karan lyi,
Ki baba ji app rag di kinni ku sujh rakhde hn,Usne (andro hankar vich par bahro bddi nimratta nall) Benti(request) kiti: Hazoor hukam karro ki pesh karra?
"Jeho jeha tera naam hai, koi lal hi pesh karega na""BABA NAND LAL JI" ne bachan kitta |
"Nhi"Hazoor, koi farmayish(hukam) karro" usne man nal keha |
"BABA NAND LAL JI" ne keha "FAKEERAN" di farmayish bhai lal..koi hi poori kar sakda | Jo kuch tainu ounda hai suna de | "baba ji ne keha"
Nhi hazoor, Ustad di maar khadi hoyi hai, Jo hukam karogye ohi hazir karanga"Bhai lal ne fer akhayea ,Ehi khayal karde hoye ki kisse rag di hi farmayish karangye|
"Yeh tu farmayish hoi chouhna hai ta changa fer"Keh, Gall da dupatta lah ke duhra karke sahmne bicha ke, "Baba ji ne bhai lal nu istarah sambhoudan(keha) kita:
Lala, eh ik budhi (old women) da ikko ik jawan putt te kamaou putt maryea pyea hai | Oh usde shirhane(koll baith ke) ro rhi hai | Mayi de mn( mind) da saroop ban ke wikha, Tu
nall app ro te sanu b ruwa |
Bhai lal de ta pairan thallon jameen nikal gyi | Aisie samay(time) da rag marru suru kitta, Suraa ta layea par dhukmi(paroper)bani yaad nhi c| Na app royea te na hi kisse nu ruwa sakyea"|
Akhir bhai lal hath jod ke bolyea:"Hazoor main galti vich sa..Tuhadi ustayi(tuhadi gallbaat) nhi samjhyea, Jithe tushi ho othe meri pahounch nhi |
"JITHE FAKEERAN DI CHALDI HAI, OTHE KISSE DI NHI CHALDI "
ਇੱਕ ਵਾਰ ਪਰਸਿੱਧ ਰਬਾਬੀ ਭਾਈ ਲਾਲ ਨੂੰ ਸਮਾਂ ਮਿਲਿਆ| ਉਸਨੇ ਹੋਰਨਾਂ ਤੇ ਰੋਅਬ ਪਾਉਣ ਲਈ ਤੇ ਸ਼ਾਇਦ ਇਹ ਵੀ ਪਰਖ ਕਰਨ ਲਈ, ਕਿ ਬਾਬਾ ਜੀ ਆਪ ਰਾਗ ਦੀ ਕਿੱਨੀ ਕੁ ਸੂਝ ਰੱਖਦੇ ਸਨ, ਉਸਨੇ(ਅੰਦਰੋਂ ਹਉਮੇਂ ਵਿੱਚ ਪਰ ਬਾਹਰੋਂ ਨਿਮਰਤਾ ਨਾਲ) ਬੇਨਤੀ ਕੀਤੀ: ਹਜ਼ੂਰ ਹੁਕਮ ਕਰੋ, ਕੀ ਪੇਸ਼ ਕਰਾਂ ?
' ਜਿਹੋ ਜਿਹਾ ਤੇਰਾ ਨਾਮ ਹੈ, ਕੋਈ ਲਾਲ ਹੀ ਪੇਸ਼ ਕਰੇਂਗਾ ਨਾ" ਬਾਬਾ ਜੀ ਬਚਨ ਕੀਤਾ|
' ਨਹੀਂ" ਹਜ਼ੂਰ, ਕੋਈ ਫਰਮਾਇਸ਼ ਕਰੋ" ਉਸਨੇ ਮਾਨ ਨਾਲ ਕਿਹਾ|
' ਫਕੀਰਾਂ ਦੀ ਫਰਮਾਇਸ਼ ਭਾਈ ਲਾਲ.. ਕੋਈ ਹੀ ਪੂਰੀ ਕਰਦਾ ਹੈ| ਜੋ ਕੁੱਝ ਤੈਨੂੰ ਆਉਂਦਾ ਹੈ ਸੁਣਾ ਦੇ|" ਬਾਬਾ ਜੀ ਨੇ ਫਰਮਾਇਆ|
ਨਹੀਂ ਹਜ਼ੂਰ, ਉਸਤਾਦਾਂ ਦੀ ਮਾਰ ਖਾਧੀ ਹੋਈ ਹੈ, ਜੋ ਹੁਕਮ ਕਰੋਂਗੇ ਉਹੀ ਹਾਜ਼ਰ ਕਰਾਂਗਾ" ਭਾਈ ਲਾਲ ਨੇ ਫੇਰ ਕਿਹਾ, ਇਹੀ ਖਿਆਲ ਕਰਦੇ ਹੋਏ ਕਿ ਕਿਸੇ ਰਾਗ ਦੀ ਹੀ ਫਰਮਾਇਸ਼ ਕਰਨਗੇ|
' ਜੇ ਤੂੰ ਫਰਮਾਇਸ਼ ਹੀ ਚਾਹੁੰਦਾ ਹੈਂ ਤਾਂ ਚੰਗਾ ਫੇਰ" ਕਹਿ , ਗਲ ਦਾ ਦੁਪੱਟਾ ਲਾਹ ਕੇ ਦੂਹਰਾ ਕਰਕੇ ਸਾਹਮਣੇ ਵਿਛਾ ਕੇ, ਬਾਬਾ ਜੀ ਨੇ ਭਾਈ ਲਾਲ ਨੂੰ ਇਉਂ ਸੰਬੋਧਨ ਕੀਤਾ:
ਲਾਲਾ, ਇਹ ਇੱਕ ਬੁੱਢੜੀ ਵਿਧਵਾ ਦਾ ਇੱਕੋ ਇੱਕ ਜਵਾਨ ਤੇ ਕਮਾਊ ਪੁੱਤ ਮਰਿਆ ਪਿਆ ਹੈ| ਉਹ ਉਸਦੇ ਸਿਰਹਾਣੇ ਬੈਠੀ ਰੋ ਰਹੀ ਹੈ| ਮਾਈ ਦੇ ਮਨ ਦਾ ਸਰੂਪ ਬੰਨ ਕੇ ਵਿਖਾ, ਤੂੰ ਨਾਲ ਆਪ ਰੋ, ਤੇ ਸਾਨੂੰ ਵੀ ਰੁਵਾ|
ਭਾਈ ਲਾਲ ਦੇ ਤਾਂ ਪੈਰਾਂ ਥੱਲਿਉਂ ਜਮੀਨ ਨਿਕਲ ਗਈ| ਐਸੇ ਸਮੇਂ ਦਾ ਰਾਗ ਮਾਰੂ ਸ਼ੁਰੂ ਕੀਤਾ, ਸੁਰਾਂ ਤਾਂ ਲਾਈਆਂ ਪਰ ਢੁਕਵੀਂ ਬਾਣੀ ਯਾਦ ਨਹੀਂ ਸੀ| ਨਾ ਆਪ ਰੋਇਆ ਨਾ ਕਿਸੇ ਨੂੰ ਰੁਵਾ ਸਕਿਆ| ਆਖਰ ਹੱਥ ਜੋੜ ਕੇ ਬੋਲਿਆ: ਹਜ਼ੂਰ, ਮੈਂ ਗਲਤੀ ਵਿੱਚ ਸਾਂ..ਤੁਹਾਡੀ ਉਚਤਾਈ ਨੂੰ ਨਹੀਂ ਸਮਝਿਆ, ਜਿੱਥੇ ਤੁਸੀਂ ਹੋਂ ਉੱਥੇ ਮੇਰੀ ਪਹੁੰਚ ਨਹੀਂ|
Comments
Post a Comment