HISTORY
"Hazrat Peer Sai Budhan Shah Ji" Kiratpur di dharti te baithe bandagyi karde a | Ohna di mulakat "Sahib Shri Guru Nanak Dev Ji" Nal hoyi |"Sai Ji" ne bakryean rakhyea hoyea c | "Sai Ji" ne dudh(milk) cho ke te "Sahib Shri Guru Nanak Dev Ji" nu bhet kita lo "Sahib Ji" dudh peyo | "Sahib Shri Guru Nanak Dev Ji"ne keha "Sai Ji" sir mathe tuhadi sewa | Ah dudh "Bala te Mardanna" peengye jo sadi amanat hai, Ehnu sambh ke rakh deyo | Ah dudh asi hun chemme(6th) Jamme vich akke peemagye| "Sai Ji" ne akhyea "Baba Ji" bahut lambhi duty la ditti Ah patta ni enna chir main jeouna k nhi |"Hazrat Peer Sai Budhan Shah Ji" ne oh dudh mitti da toyea putyea te "Sahib Shri Guru Nanak Dev Ji" di amanat keh ke rakh ditta | 121 years baad 6th "Guru Sahib Shri Hargobind Ji" de saputar "Baba Gurditta Ji" Us jagah te aye aur "Sai Ji nu mille te keha "Sai Ji" saddi amanat hai tuhade koll dudh pilla do|
"Hazrat Peer Sai Budhan Shah Ji" di ibadat kardyea us waqat enni umar(age) ho gyi c ki ohna de akhan(eyes) de ball v dharti nall lagde c | " Sai Ji " ne akhyea "Baba Ji" mainu pehla wala roop dikhaou | "Baba Ji" ne jaddo pehla wala roop dikhayea" Sai Ji" us jagah te pahounch gye jithe dudh rakhyea hoyea c |"Sai Ji" ne toyea putyea te dudh ussi tarah sahi salamat niklyea|"Sai Ji" ne dudh pyea ke apna bachan poora kitta|"Sai Ji" nu bardan ditta"Sai Ji" "mera ghar so tera ghar, tera ghar so mera ghar"|Ah apn sathan sanu de dawwo te tushi agli(next) pahadi te sathan lello| Jo v sadde sikh sangat ayea karugyi usdi ardas us waqat tak nhi poori howegyi jaddo tak tuhade darr te salaam na karegyi| "Sai Ji" agli pahadi te challe gye othe ohna ne 13 din bandagyi kiti te jyoti jot samma gye| "Sai Ji" di umar 802years 13 din di hoyi jis vicho ohna ne 775 years rabb di sachu ibadat kiti | 6th "Guru Shri Hargobind Ji" ne v"Sai Ji" nu bachan kitta ki jo v sangat"Hola Mohalla" (Sikh festival) de mele te awegyi usdi yatra tuhade darwar te matha tekan to baad poori howegyi |
Aaj "Sai Ji" de darwar te mele lagde atte sab dye manokamna (ardass) poori hundi hai | "Hazrat Peer Sai Budhan Shah Ji" di ki sifat karra Jihna Bakryea ditiyean c Shera to chrra"
"Jai Ho "Hazrat Peer Sai Budhan Shah Ji DI"
ਹਜ਼ਰਤ ਪੀਰ ਸਾਈਂ ਬੁਢਣ ਸ਼ਾਹ ਜੀ ਕੀਰਤਪੁਰ ਦੀ ਧਰਤੀ ਤੇ ਬੈਠੇ ਬੰਦਗੀ ਕਰਦੇ ਆ। ਉਂਣਾ ਦੀ ਮੁਲਾਕਾਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਈ । ਸਾਈਂ ਜੀ ਨੇ ਬੱਕਰੀਆਂ ਰੱਖੀ ਹੋਈਆਂ ਸੀ । ਸਾਈਂ ਜੀ ਨੇ ਦੁੱਧ ਚੋਆ ਤੇ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤਾ ਲੋ ਸਾਈਂ ਜੀ ਦੁੱਧ ਪਿਯੋ । ਬਾਬਾ ਨਾਨਕ ਜੀ ਨੇ ਕਿਹਾ ਸਾਈਂ ਜੀ ਸਰ ਮੱਥੇ ਥੋਵਾਡੀ ਸੇਵਾ । ਪਾਰ ਆ ਦੁੱਧ ਬਾਲਾ ਨਾਲੇ ਮਰਦਾਨਾ ਪੀਣਗੇ ਜੋ ਸਾਡੀ ਅਮਾਨਤ ਹੈ ਇੰਨੁ ਸਾਂਬ ਕੇ ਰੱਖ ਦੇਯੋ । ਆ ਦੁੱਧ ਅਸੀਂ ਹੁਣ 6ਵੇ ਜਾਮੇ ਵਿਚ ਆਕੇ ਪੀਵਾਂਗੇ । ਸਾਈਂ ਜੀ ਨੇ ਆਖਿਆ ਬਾਬਾ ਜੀ ਬਹੁਤ ਲੰਬੀ ਡਿਊਟੀ ਲਾ ਦਿਤੀ ਆ ਪਤਾ ਨਿ ਇੰਨਾ ਚਿਰ ਮੈਂ ਜੀਣਾ ਵੀ ਕੇ ਨਾਈ । ਸਾਈਂ ਜੀ ਨੇ ਓਹੋ ਦੁੱਧ ਮਿੱਟੀ ਦਾ ਟੋਆ ਪੁੱਟਿਆ ਤੇ ਗੁਰੂ ਨਾਨਕ ਦੇਵ ਜੀ ਦੀ ਅਮਾਨਤ ਕਹਿ ਕੇ ਰੱਖ ਦਿੱਤਾ । 121 ਸਾਲ ਬਾਦ 6ਵੇ ਗੁਰੂ ਸਾਹਿਬ ਸ਼੍ਰੀ ਹਰਗੋਬਿੰਦ ਜੀ ਦੇ ਸੁਪੁਤ੍ਰ ਬਾਬਾ ਗੁਰਦਿੱਤਾ ਜੀ ਉਸ ਜਗਾਹ ਤੇ ਆਏ ਔਰ ਸਾਈਂ ਜੀ ਨੂੰ ਮਿਲੇ ਤੇ ਕਿਹਾ ਸਾਈਂ ਜੀ ਸਾਡੀ ਅਮਾਨਤ ਹੈ ਥੋਵਾੜੇ ਕੋਲ ਦੁੱਧ ਪਿਲਾ ਦੋ ।
ਸਾਈਂ ਜੀ ਦੀ ਇਬਾਦਤ ਕਰਦਿਆਂ ਉਸ ਵਕਤ ਇੰਨੀ ਉਮਰ ਹੋ ਗਈ ਸੀ ਕਿ ਉਂਣਾ ਦੇ ਅੱਖਾਂ ਦੇ ਬਾਲ ਵੀ ਧਰਤੀ ਨਾਲ ਲੱਗਦੇ ਸੀ । ਸਾਈਂ ਜੀ ਨੇ ਆਖਿਆ ਬਾਬਾ ਜੀ ਪਹਿਲਾ ਮਨੂ ਪਹਿਲਾ ਵਾਲਾ ਰੂਪ ਦਿਖਾਓ । ਬਾਬਾ ਜੀ ਨੇ ਪਹਿਲਾ ਵਾਲਾ ਰੂਪ ਜਦੋ ਦਿਖਾਯਾ ਸਾਈਂ ਜੀ ਉਸ ਜਗਾਹ ਤੇ ਪੌਂਚ ਗਏ ਜਿਥੇ ਦੁੱਧ ਰੱਖਿਆ ਹੋਇਆ ਸੀ । ਸਾਈਂ ਜੀ ਨੇ ਟੋਆ ਪੁੱਟਿਆ ਤੇ ਦੁੱਧ ਉਸੀ ਤਰਾਹ ਸਹੀ ਸਲਾਮਤ ਨਿਕਲਿਆ । ਬਾਬਾ ਜੀ ਨੇ ਦੁੱਧ ਪਿਆ ਤੇ ਆਪਣਾ ਵਚਨ ਪੂਰਾ ਕੀਤਾ । ਸਾਈਂ ਜੀ ਨੂੰ ਵਰਦਾਨ ਦਿਤਾ ਸਾਈਂ ਜੀ ਮੇਰਾ ਘਰ ਸੋ ਤੇਰਾ ਘਰ ਤੇਰਾ ਘਰ ਸੋ ਮੇਰਾ । ਆ ਆਪਣਾ ਸਥਾਨ ਸਾਨੂੰ ਦੇ ਦੇਵੋ ਤੇ ਤੁਸੀ ਅਗਲੀ ਪਹਾੜੀ ਤੇ ਸਥਾਨ ਲੇਲੋ । ਜੋ ਵੀ ਸਿੱਖ ਸੰਗਤ ਸਾਡੇ ਮੱਥਾ ਟੇਕਣੇ ਆਯਾ ਕਰੂੰਗੀ ਉੱਦੀ ਅਰਦਾਸ ਉਸ ਵੇਲੇ ਤਕ ਨੀ ਪੂਰੀ ਹੋਣੀ ਜਦੋ ਤਕ ਥੋਵਾੜੇ ਦਰ ਤੇ ਸਲਾਮ ਨਾ ਕਰੇ । ਸਾਈਂ ਜੀ ਅਗਲੀ ਪਹਾੜੀ ਤੇ ਚਲੇ ਗਏ ਓਥੇ ਉਂਣਾ ਨੇ 13 ਦਿਨ ਪ੍ਰਮਾਤਮਾ ਦੀ ਬੰਦਗੀ ਕੀਤੀ ਅਤੇ ਜਯੋਤੀ ਜੋਤ ਸਮਾਂ ਗਏ । ਸਾਈਂ ਜੀ ਦੀ ਉਮਰ 802 ਸਾਲ 13 ਦਿਨ ਦੀ ਹੋਈ ਜਿਸ ਚੋ ਉਂਣਾ ਨੇ 775 ਸਾਲ ਰਬ ਦੀ ਸੱਚੀਇਬਾਦਤ ਕੀਤੀ । 6ਵੇ ਗੁਰੂ ਸਾਹਿਬ ਸ਼੍ਰੀ ਹਰਗੋਬਿੰਦ ਜੀ ਨੇ ਵੀ ਸਾਈਂ ਜੀ ਨੂੰ ਵਚਨ ਕੀਤਾ ਕਿ ਜੋ ਵੀ ਸੰਗਤ ਹੋੱਲੇ ਮੋਹਲੇ ਦੇ ਮੇਲੇ ਤੇ ਆਵੇਗਾ ਉਸ ਦੀ ਯਾਤਰਾ ਥੋਵਾੜੇ ਦਰ ਤੇ ਮੱਥਾ ਟੇਕਣੇ ਤੋਂ ਬਾਦ ਹੀ ਪੂਰੀ ਹੋਵੇਗੀ ।
ਅੱਜ ਸਾਈਂ ਜੀ ਦੇ ਦਰਬਾਰ ਤੇ ਮੇਲੇ ਲਗਦੇ ਆ ਔਰ ਸਬਦਿਆਂ ਮਨੋਕਾਮਨਾ ਪੂਰੀ ਹੁੰਦੀ ਆ । ਸਾਈਂ ਬੁਢਣ ਸ਼ਾਹ ਜੀ ਦੀ ਕੀ ਸਿਫਤ ਕਰਾਂ ਜਿੰਨੇ ਬੱਕਰੀਆਂ ਦਿੱਤੀਆ ਸੀ ਸ਼ੇਰ ਤੋਂ ਚਰਾ । ਲਿਖਣੇ ਚ ਕੋਈ ਗਲਤੀ ਹੋ ਗਈ ਤਾ ਮਾਫੀ ਫਰਮਾਯੋ ।
Comments
Post a Comment