Must Read
Ik baar ik munda(boy) kisse FAKEER koll gyea atte bolyea"MAHATMA JI" main apni jindgyi to badda preshan ha | Kirpa karke mainu preshani cho kadhan(niklan) da
upaye dasso |" SANT bolle "Pani da gilass(cup) vich ik muthi(hand) ret pa atte ys nu pee le |" Munde ne ustarah hi kitta |
SANT ne puchyea isda sawad keho jeha lagga ?"
Munde ne thukde hoye jawab ditta"Bahut hi kharab" Ik dum khara |"
SANT bolle" Le hun is namak nu panni vich padde |" Munde ne ustarah hi kitta| SANT bolle hun is jheel(river) da pani pee |"
Munde ne pani pitta |SANT ne fer puchyea"Hun dus, isda sawad keho jeha hai? Ki hun v tainu eh khara lag reha ?"
Munda bolyea"nhi eh ta mitha(sugar) hai |SANT munde koll baith gye atte us da h ath farh ke bolle,"Jindgyi de dukh bilkul namak wang hn, Na is nallo ghat,Na is nallo jayda |
Jindgyi vich dukh di matra(level) ikko jahi rehndi hai par asi kinne dukhan da sawad lainde ha, Eh is te nirbar(depend) karda hai,
Mayine ehi rakhda hai ki asi us nu kis bhande vich pa rahe ha | Is liye jaddo tu dukhi home ta sirf enna kar skda e ki khud nu badda kar le |
Gillas na banyea reh,Jheel(river) ban ja|"
"SIDHI JHI GALL HAI KI ISTARAH KARAN NAL APNE-APP DUKHAN TO MUKTI MILL JAWEGYI ATTE JINDGYI KHUSHAL JINDGYI DA RASHTA KHULLE GA"
ਇਕ ਵਾਰ ਇਕ ਮੁੰਡਾ ਕਿਸੇ ਸੰਤ ਕੋਲ ਗਿਆ ਅਤੇ ਬੋਲਿਆ,''ਮਹਾਤਮਾ ਜੀ, ਮੈਂ ਆਪਣੀ ਜ਼ਿੰਦਗੀ ਤੋਂ ਬੜਾ ਪ੍ਰੇਸ਼ਾਨ ਹਾਂ। ਕਿਰਪਾ ਕਰ ਕੇ ਮੈਨੂੰ ਪ੍ਰੇਸ਼ਾਨੀ 'ਚੋਂ ਕੱਢਣ ਦਾ ਉਪਾਅ ਦੱਸੋ।''
ਸੰਤ ਬੋਲੇ,''ਪਾਣੀ ਦੇ ਗਲਾਸ ਵਿਚ ਇਕ ਮੁੱਠੀ ਰੇਤ ਪਾ ਅਤੇ ਉਸ ਨੂੰ ਪੀ ਲੈ।'' ਮੁੰਡੇ ਨੇ ਅਜਿਹਾ ਹੀ ਕੀਤਾ।
ਸੰਤ ਨੇ ਪੁੱਛਿਆ,''ਇਸ ਦਾ ਸਵਾਦ ਕਿਹੋ ਜਿਹਾ ਲੱਗਾ?''
ਮੁੰਡੇ ਨੇ ਥੁੱਕਦੇ ਹੋਏ ਜਵਾਬ ਦਿੱਤਾ,''ਬਹੁਤ ਹੀ ਖਰਾਬ, ਇਕਦਮ ਖਾਰਾ।''
ਸੰਤ ਮੁਸਕਰਾ ਕੇ ਬੋਲੇ,''ਇਕ ਵਾਰ ਫਿਰ ਆਪਣੇ ਹੱਥ ਵਿਚ ਇਕ ਮੁੱਠੀ ਨਮਕ ਲੈ ੈਲੈ ਅਤੇ ਮੇਰੇ ਪਿੱਛੇ-ਪਿੱਛੇ ਆ।''
ਦੋਵੇਂ ਹੌਲੀ-ਹੌਲੀ ਅੱਗੇ ਵਧਣ ਲੱਗੇ ਅਤੇ ਥੋੜ੍ਹੀ ਦੂਰ ਜਾ ਕੇ ਸਾਫ ਪਾਣੀ ਦੀ ਇਕ ਝੀਲ ਸਾਹਮਣੇ ਰੁਕ ਗਏ।
ਸੰਤ ਬੋਲੇ,'''ਲੈ, ਹੁਣ ਇਸ ਨਮਕ ਨੂੰ ਪਾਣੀ ਵਿਚ ਪਾ ਦੇ।''
ਮੁੰਡੇ ਨੇ ਅਜਿਹਾ ਹੀ ਕੀਤਾ। ਸੰਤ ਬੋਲੇ,''ਹੁਣ ਇਸ ਝੀਲ ਦਾ ਪਾਣੀ ਪੀ।''
ਮੁੰਡੇ ਨੇ ਪਾਣੀ ਪੀਤਾ। ਸੰਤ ਨੇ ਫਿਰ ਪੁੱਛਿਆ,''ਹੁਣ ਦੱਸ, ਇਸ ਦਾ ਸਵਾਦ ਕਿਹੋ ਜਿਹਾ ਹੈ? ਕੀ ਅਜੇ ਵੀ ਤੈਨੂੰ ਇਹ ਖਾਰਾ ਲੱਗ ਰਿਹਾ ਹੈ?''
ਮੁੰਡਾ ਬੋਲਿਆ,''ਨਹੀਂ, ਇਹ ਤਾਂ ਮਿੱਠਾ ਹੈ। ਬਹੁਤ ਸਵਾਦਿਸ਼ਟ ਹੈ।''
ਸੰਤ ਮੁੰਡੇ ਕੋਲ ਬੈਠ ਗਏ ਅਤੇ ਉਸ ਦਾ ਹੱਥ ਫੜ ਕੇ ਬੋਲੇ,''ਜ਼ਿੰਦਗੀ ਦੇ ਦੁੱਖ ਬਿਲਕੁਲ ਨਮਕ ਵਾਂਗ ਹਨ, ਨਾ ਇਸ ਨਾਲੋਂ ਘੱਟ, ਨਾ ਜ਼ਿਆਦਾ। ਜ਼ਿੰਦਗੀ ਵਿਚ ਦੁੱਖ ਦੀ ਮਾਤਰਾ ਇਕੋ ਜਿਹੀ ਰਹਿੰਦੀ ਹੈ ਪਰ ਅਸੀਂ ਕਿੰਨੇ ਦੁੱਖਾਂ ਦਾ ਸਵਾਦ ਲੈਂਦੇ ਹਾਂ, ਇਹ ਇਸ 'ਤੇ ਨਿਰਭਰ ਕਰਦਾ ਹੈ, ਮਾਇਨੇ ਇਹ ਰੱਖਦਾ ਹੈ ਕਿ ਅਸੀਂ ਉਸ ਨੂੰ ਕਿਸ ਭਾਂਡੇ ਵਿਚ ਪਾ ਰਹੇ ਹਾਂ। ਇਸ ਲਈ ਜਦੋਂ ਤੂੰ ਦੁਖੀ ਹੋਵੇਂ ਤਾਂ ਸਿਰਫ ਇੰਨਾ ਕਰ ਸਕਦਾ ਏਂ ਕਿ ਖੁਦ ਨੂੰ ਵੱਡਾ ਕਰ ਲੈ।
ਗਲਾਸ ਨਾ ਬਣਿਆ ਰਹਿ, ਝੀਲ ਬਣ ਜਾ।''
"ਸਿੱਧੀ ਜਿਹੀ ਗੱਲ ਹੈ ਕਿ ਅਜਿਹਾ ਕਰਨ ਨਾਲ ਆਪਣੇ-ਆਪ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਖੁਸ਼ਹਾਲ ਜ਼ਿੰਦਗੀ ਦਾ ਰਸਤਾ ਖੁੱਲ੍ਹੇਗਾ "
Comments
Post a Comment