Must Read
Akbar de darwar kavi(writer) "rahim" jo v milda c, Sab dan kar dinda c | Kavi Rahim enne badde danni(help karan wala) subah(nature) da c |
Aksar lodbndh(jarorat mndh) usde darwaje te khade rehnde sun te "Kavi Rahim" v kisse nu nirash nhi morhda c| Eh jaddo kisse nu kuch dain lgda c
ta apnyea akhan(eyes) thalle kar lainda c |
Kisse ne puch lyea ki Kavi ji dain wale da hath ta utte hunda hai, Nazran utte hundyea hun, Par tushi nazran thalle kyu kar linde ho ?
Aggo "Kavi Rahim" ji ne keha,
"SAI SAB KO DET HAI, PEKHAT HAI DIN RAIN |
LOG NAMU HAMARA LAHHE, YATI NICHE LAIN |"
"Dain wala ta prabhu(god) hai,, Te lok mera nam le dinde hun ta sharam nall mera sir, meryea nazran jhuk jandyea hun:
"GEYANI SANT SINGH JI MASKEEN"
ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ਜੋ ਮਿਲਦਾ ਸੀ,ਸਭ ਦਾਨ ਕਰ ਦੇਂਦਾ ਸੀ। ਸਾਨੂੰ ਤਾਂ ਗੁਰੂ ਸਾਹਿਬ ਨੇ ਦਸਵੰਧ ਕੱਢਣ ਨੂੰ ਕਿਹਾ ਹੈ,ਪਰ ਉਹ ਤਾਂ ਨੌਂ ਹਿੱਸੇ ਦਾਨ ਕਰ ਦੇਂਦਾ ਸੀ ਤੇ ਇਕ ਹਿੱਸਾ ਅਾਪਣੀ ਉਪਜੀਵਕਾ ਲਈ ਵਰਤਦਾ ਸੀ।
ਇਤਨਾ ਵੱਡਾ ਦਾਨੀ ਸੁਭਾਅ ਦਾ ਸੀ।ਅਕਸਰ ਲੋੜਵੰਦ ਉਸਦੇ ਦਰਵਾਜ਼ੇ 'ਤੇ ਖੜੇ ਹੀ ਰਹਿੰਦੇ ਸਨ ਤੇ ਇਹ ਵੀ ਕਿਸੇ ਨੂੰ ਨਿਰਾਸ਼ ਨਹੀਂ ਸੀ ਮੋੜਦਾ। ਇਹ ਜਦੋਂ ਕਿਸੇ ਨੂੰ ਕੁਝ ਦੇਣ ਲੱਗਦਾ ਸੀ ਤਾਂ ਆਪਣੀਆਂ ਅੱਖਾਂ ਥੱਲੇ ਕਰ ਲੈਂਦਾ ਸੀ।
ਕਿਸੇ ਨੇ ਪੁੱਛ ਲਿਆ ਕਿ ਕਵੀ ਜੀ ਦੇਣ ਵਾਲੇ ਦਾ ਹੱਥ ਤਾਂ ਉੱਤੇ ਹੁੰਦਾ ਹੈ,ਨਜ਼ਰਾਂ ਉੱਤੇ ਹੁੰਦੀਆਂ ਹਨ,ਪਰ ਤੁਸੀ ਆਪਣੀਆਂ ਨਜ਼ਰਾਂ ਥੱਲੇ ਕਿਉਂ ਕਰ ਲੈਂਦੇ ਹੈਂ?
ਅੱਗੋਂ ਕਵੀ ਜੀ ਨੇ ਕਿਹਾ,
"ਸਾਂਈ ਸਭ ਕੋ ਦੇਤ ਹੈ,ਪੇਖਤ ਹੈ ਦਿਨ ਰੈਨ।
ਲੋਗ ਨਾਮੁ ਮੇਰੋ ਲਹੈਂ, ਯਾਤੇ ਨੀਚੇ ਨੈਣ।"
"ਦੇਣ ਵਾਲਾ ਤਾਂ ਪ੍ਭੂ ਹੈ,, ਤੇ ਲੋਕ ਮੇਰਾ ਨਾਮ ਲੈ ਦਿੰਦੇ ਹਨ ਤਾਂ ਸ਼ਰਮ ਨਾਲ ਮੇਰਾ ਸਿਰ,ਮੇਰੀਆਂ ਨਜ਼ਰਾਂ ਝੁੱਕ ਜਾਂਦੀਆਂ ਹਨ :
ਗੁਰੂ ਸਾਹਿਬ ਮੇਹਰ ਕਰਨ,ਅਸੀਂ ਕਥਾ ਕੀਰਤਨ,ਸੇਵਾ,ਪਾਠ ਤੇ ਦਾਨ ਤਾਂ ਕਰੀਏ ਪਰ ਨੀਅਤ ਸਾਫ਼ ਨਾਲ। ਫਿਰ ਕੀਤਾ ਹੋਇਆ ਕੀਰਤਨ-ਕਥਾ,ਸੇਵਾ,ਦਾਨ ਸਭ ਕੁਝ ਫਲੀ ਭੂਤ ਹੋਵੇਗਾ।
"ਗਿਆਨੀ ਸੰਤ ਸਿੰਘ ਜੀ ਮਸਕੀਨ"
Comments
Post a Comment