ੲਿੱਕ ਸੂਫ਼ੀ ਕਹਾਣੀ ਹੈ। ੲਿਕ ਫਕੀਰ ੲਿਕ ਦਰੱਖਤ ਦੇ ਹੇਠਾਂ ਹਰ ਰੋਜ਼ ਧਿਅਾਨ ਸਾਧਨਾ ਕਰਦਾ ਸੀ। ਉਹ ਰੋਜ਼ ੲਿਕ ਲੱਕੜਹਾਰੇ ਨੂੰ ਲੱਕੜਾਂ ਕੱਟ ਕੇ ਲਿਜਾਦਾਂ ਹੋੲਿਅਾ ਦੇਖਦਾ। ੲਿਕ ਦਿਨ ਫਕੀਰ ਨੇ ੳੁਸ ਲੱਕੜਹਾਰੇ ਨੂੰ ਕਿਹਾ ਕਿ 'ਸੁਣ ਭਾੲੀ, ਸਾਰਾ ਦਿਨ ੲਿਸ ਜੰਗਲ੍ਹ ਵਿੱਚ ਲੱਕੜਾਂ ਕੱਟਦਾ ੲੇਂ, ਦੋ ਡੰਗ ਦੀ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਜੁੜਦੀ । ਤੂੰ ਜ਼ਰਾ ਜੰਗਲ੍ਹ ਵਿੱਚ ਹੋਰ ਅੱਗੇ ਕਿੳੁਂ ਨਹੀਂ ਜਾਦਾਂ ? ਓਥੇ ਚੰਦਨ ਹੀ ਚੰਦਨ ਹੈ। ੲਿਕ ਦਿਨ ਕੱਟੇਗਾ ਤਾਂ ਹਫ਼ਤਾ ਭਰ ਤੇਰਾ ਵਧੀਅਾ ਗੁਜ਼ਾਰਾ ਹੋ ਜਾਵੇਗਾ।'
ਗਰੀਬ ਲੱਕੜਹਾਰੇ ਨੂੰ ਭਰੋਸਾ ਤਾਂ ਨਹੀਂ ਅਾੲਿਅਾ, ਕਿੳੁਕਿ ੳੁਹ ਸੋਚਦਾ ਸੀ ਕਿ ਜੰਗਲ੍ਹ ਨੂੰ ਜਿੰਨਾ ੳੁਹ ਜਾਣਦਾ ਹੈ ਹੋਰ ਕੋੲੀ ਨਹੀ ਜਾਣਦਾ। ੳੁਸਦੀ ਸਾਰੀ ਜ਼ਿੰਦਗੀ ਜੰਗਲ੍ਹ ਵਿੱਚ ਹੀ ਗੁਜਰੀ ਸੀ । ਓਸਨੇ ਸੋਚਿਅਾ : ੲਿਹ ਫਕੀਰ ਸਾਰਾ ਦਿਨ ੲਿਸ ਦਰੱਖਤ ਥੱਲੇ ਬੈਠਾ ਰਹਿੰਦਾ ਹੈ ੲਿਸਨੂੰ ਕੀ ਖਾਕ ਪਤਾ ਹੋਣਾ ਜੰਗਲ੍ਹ ਬਾਰੇ? ਮੰਨਣ ਨੂੰ ਮਨ ਤਾਂ ਨਾ ਮੰਨੇ। ਪਰ ਫਿਰ ਸੋਚਿਅਾ ਹਰਜ ਵੀ ਕੀ ਹੈ, ਕੀ ਪਤਾ ਠੀਕ ਹੀ ਕਹਿੰਦਾ ਹੋਵੇ। ਝੂਠ ਬੋਲੇਗਾ ਵੀ ਕਿੳੁ? ਭਲਾ-ਮਾਣਸ ਪ੍ਰਤੀਤ ਹੁੰਦਾ ਹੈ। ੲਿਕ ਵਾਰ ਪ੍ਰਯੋਗ ਕਰਕੇ ਦੇਖ ਲੈਣਾ ਚਾਹੀਦਾ ਹੈ।
ੳੁਹ ਅਗਲੀ ਸਵੇਰ ਗਿਅਾ ਫਕੀਰ ਕੋਲ, ਫਕੀਰ ਦੇ ਚਰਨਾਂ ਵਿੱਚ ਸਿਰ ਰੱਖਿਅਾ ਤੇ ਕਿਹਾ ਫਕੀਰ ਸਾੲੀਂ ਮੈਨੂੰ ਮਾਫ ਕਰਨਾ, ਮੈਨੂੰ ਲੱਗਿਅਾ ਜੰਗਲ੍ਹ ਬਾਰੇ ਮੇਰੇ ਤੋਂ ਜਿਅਾਦਾ ਕੌਣ ਜਾਣਦਾ ਹੋਣਾ। ਪਰ ਮੈਨੂੰ ਚੰਦਨ ਦੀ ਪਹਿਚਾਣ ਹੀ ਨਹੀਂ ਸੀ। ਮੇਰਾ ਪਿੳੁ ਵੀ ਲੱਕੜਹਾਰਾ ਸੀ, ਮੇਰਾ ਦਾਦਾ ਵੀ ਲੱਕੜਹਾਰਾ ਸੀ। ਅਸੀ ਤਾਂ ਸਾਰੀ ਜ਼ਿੰਦਗੀ ਸਿਰਫ ਲੱਕੜਾਂ ਹੀ ਕੱਟੀਅਾਂ, ਸਾਨੂੰ ਚੰਦਨ ਬਾਰੇ ਕੀ ਪਤਾ। ਸਾਨੂੰ ਤਾਂ ਜੇ ਚੰਦਨ ਵੀ ਮਿਲ੍ਹ ਜਾਦਾਂ ਅਸੀ ਤਾਂ ਓਸਨੂੰ ਵੀ ਲੱਕੜਾਂ ਦੀ ਤਰ੍ਹਾਂ ਹੀ ਬਜ਼ਾਰ ਵਿੱਚ ਵੇਚ ਅਾਓੁਂਦੇ ਸੀ। ਸਾਨੂੰ ਤਾਂ ਅੱਜ ਪਹਿਲੀ ਵਾਰ ਚੰਦਨ ਦੀ ਲੱਕੜ ਦੀ ਅਹਿਮੀਅਤ ਦਾ ਪਤਾ ਲੱਗਿਅਾ ਹੈ। ਨਹੀਂ ਸਾਨੂੰ ਤਾਂ ਅਾਮ ਲੱਕੜ ਹੀ ਲੱਗਦੀ ਸੀ। ਮੈਂ ਵੀ ਕਿੰਨਾ ਅਭਾਗਾ! ਕਾਸ਼, ਸਾਨੂੰ ਪਹਿਲਾਂ ਪਤਾ ਲੱਗ ਜਾਦਾਂ।
ਫਕੀਰ ਨੇ ਕਿਹਾ ਕੋੲੀ ਗੱਲ ਨਹੀਂ, ਫਿਕਰ ਨਾ ਕਰ, ਜਦੋਂ ਜਾਗੋ ੳੁਸ ਵਕਤ ਹੀ ਸਵੇਰਾ ਹੁੰਦਾ। ਹੁਣ ਲੱਕੜਹਾਰੇ ਦੇ ਦਿਨ ਬਹੁਤ ਵਧੀਅਾ ਲੰਘਣ ਲੱਗੇ। ੲਿਕ ਦਿਨ ਚੰਦਨ ਦੀਅਾਂ ਲੱਕੜੀਅਾ ਕੱਟ ਕੇ ਲੈ ਜਾਣੀਅਾ, ਤੇ 7-8 ਦਿਨ ਵਧੀਅਾ ਲੰਘ ਜਾਣੇ, 10 ਦਿਨ ਜੰਗਲ੍ਹ ਜਾਣ ਦੀ ਲੋੜ ਹੀ ਨਾ ਪੈਣੀ।
ੲਿਕ ਦਿਨ ਫਕੀਰ ਨੇ ਲੱਕੜਹਾਰੇ ਨੂੰ ਕਿਹਾ: ਭਾੲੀ, ਮੈਂ ਤਾਂ ਸੋਚਿਅਾ ਸੀ ਤੈਨੂੰ ਕੁਛ ਅਕਲ ਅਾ ਗੲੀ ਹੋਵੇਗੀ। ਜ਼ਿੰਦਗੀ ਭਰ ਤੂੰ ਲੱਕੜੀਅਾਂ ਕੱਟਦਾ ਰਿਹਾ, ਕਦੀ ਅੱਗੇ ਨਹੀਂ ਗਿਅਾ ; ਤੇਰੇ ਅੰਦਰ ਕਦੇ ੲਿਹ ਸਵਾਲ ਨਹੀਂ ਪੈਦਾ ਹੋੲਿਅਾ ਵੀ ਚੰਦਨ ਤੋ ਅੱਗੇ ਵੀ ਕੁਛ ਹੋ ਸਕਦਾ ਹੈ। ਲੱਕੜਹਾਰੇ ਨੇ ਕਿਹਾ ; ਮੇਰੇ ਤਾਂ ਕਦੇ ਮਨ ਵਿੱਚ ੲਿਹ ਪ੍ਰਸ਼ਨ ਹੀ ਪੈਦਾ ਨਹੀਂ ਹੋੲਿਅਾ, ਵੀ ਚੰਦਨ ਤੋਂ ਵੀ ਅੱਗੇ ਕੁਛ ਹੋ ਸਕਦਾ। ੳੁਸ ਫਕੀਰ ਨੇ ਕਿਹਾ ; ਚੰਦਨ ਤੋ ਜ਼ਰਾ ਅੱਗੇ ਜਾੲੇਂਗਾਂ ਤਾਂ ਓਥੇ ਸੋਨੇ ਦੀ ਖਦਾਨ ਹੈ। ਲੱਕੜੀਅਾਂ ਕੱਟਣੀਅਾ ਛੱਡ। ੲਿਕ ਦਿਨ ਜਾੲੇਗਾਂ ਤਾਂ 5-6 ਮਹੀਨੇ ਲੋੜ ਨਹੀਂ ਪਵੇਗੀ।
ਹੁਣ ਤਾਂ ਓੁਸਨੂੰ ਭਰੋਸਾ ਸੀ ਫਕੀਰ ਤੇ, ਮਨ ਵਿੱਚ ਕੋੲੀ ਪ੍ਰਸ਼ਨ ਵੀ ਨਾ ੳੁੱਠਿਅਾ। ਹੁਣ ਤਾਂ ਸੋਨੇ ਦੀ ਖ਼ਦਾਨ ਹੱਥ ਲੱਗ ਗੲੀ, ਸੋਨਾ ਹੀ ਸੋਨਾ ਸੀ। ੲਿਕ ਦਿਨ ਜੰਗਲ੍ਹ ਚਲਾ ਜਾਂਦਾ 'ਤੇ 5-6 ਮਹੀਨੇ ਵਧੀਅਾ ਲੰਘ ਜਾਦੇਂ। ਪਰ ਅਾਦਮੀ ੲਿੰਨਾ ਮੂਰਖ ਸੀ ਫਿਰ ਵੀ ਮਨ ਵਿੱਚ ੲਿਹ ਖਿਅਾਲ ਨਾ ਅਾੲਿਅਾ ਵੀ ੲਿਸਤੋਂ ਵੀ ਅੱਗੇ ਕੁਛ ਹੋ ਸਕਦਾ।
ਫਕੀਰ ਨੇ ਕਿਹਾ ; ਲੱਗਦਾ ਤੂੰ ਕਦੇ ਜਾਗੇਂਗਾ ਨਹੀਂ, ਹਰ ਵਾਰ ਮੈਨੂੰ ਹੀ ਤੈਨੂੰ ਜਗਾੳੁਣਾ ਪਵੇਗਾ। ੲਿਸਤੋਂ ਅੱਗੇ ਹੀਰਿਅਾਂ ਦੀ ਖਦਾਨ ਹੈ ਮੂਰਖ! ਤੇਰੇ ਅੰਦਰ ਪ੍ਰਸ਼ਨ ਕਿੳੁਂ ਨਹੀਂ ਉੱਠਦਾ ਵੀ ੲਿਸਤੋਂ ਵੀ ਅੱਗੇ ਕੁਛ ਹੋ ਸਕਦਾ। ਲੱਕੜਹਾਰੇ ਨੇ ਕਿਹਾ ; ਮੈਂ ਮੰਦਭਾਗਾ, ਮੈਨੂੰ ਕਦੇ ੲਿਹ ਖਿਅਾਲ ਹੀ ਨਹੀਂ ਅਾੲਿਅਾ, ਮੈਂ ਤਾਂ ਸੋਚਿਅਾ ਸੀ ਸੋਨੇ ਤੋਂ ਅੱਗੇ ਹੋਰ ਕੁਛ ਨਹੀਂ, ਸੋਨੇ ਤੋਂ ਅੱਗੇ ਹੋਰ ਕੀ ਹੋੲੇਗਾ। ਹੁਣ ਤਾਂ ਓਸ ਲੱਕੜਹਾਰੇ ਨੂੰ ਹੀਰਿਅਾਂ ਦੀ ਖ਼ਦਾਨ ਮਿਲ੍ਹ ਗੲੀ। ਹੁਣ ੲਿੱਕ ਦਿਨ ੳੁਹ ਲੱਕੜਹਾਰਾ ਜੰਗਲ੍ਹ ਜਾਦਾਂ ਤੇ ਸਾਲ ੳੁਸਨੂੰ ਲੋੜ ਨਾ ਪੈਂਦੀ।
ਫਿਰ ੲਿਕ ਦਿਨ ੳੁਸ ਫਕੀਰ ਨੇ ਕਿਹਾ: ਬੇਵਕੂਫ ਹੁਣ ਤੂੰ ਹੀਰਿਅਾਂ ਤੇ ਹੀ ਰੁਕ ਗਿਅਾ? ੲਿਸਤੋਂ ਅੱਗੇ ਨਹੀਂ ਜਾੲੇਗਾਂ? ਹੁਣ ੳੁਸ ਲੱਕੜਹਾਰੇ ਵਿੱਚ ਵੀ ਬੜੀ ਅਾਕੜ ਅਾ ਗੲੀ ਸੀ, ਬਹੁਤ ਅਮੀਰ ਹੋ ਗਿਅਾ ਸੀ, ਮਹਿਲ ਖੜ੍ਹੇ ਕਰ ਲੲੇ ਸੀ। ਓਸ ਲੱਕੜਹਾਰੇ ਨੇ ਕਿਹਾ ਛੱਡ ਮੈਨੂੰ ਹੋਰ ਪਰੇਸ਼ਾਨ ਨਾ ਕਰ। ਹੁਣ ਸੋਨੇ-ਹੀਰਿਅਾਂ ਤੋ ਅੱਗੇ ਕੀ ਹੋ ਸਕਦਾ।
ਤਾਂ ਓਸ ਫਕੀਰ ਨੇ ਕਿਹਾ ; 'ਹੀਰਿਅਾਂ ਤੋ ਅੱਗੇ ਮੈਂ ਹਾਂ!! ਤੈਨੂੰ ਕਦੇ ੲਿਹ ਖਿਅਾਲ ਨਹੀਂ ਅਾੲਿਅਾ ਵੀ ੲਿਹ ਅਾਦਮੀ ੲਿਥੇ ਮਸਤੀ ਵਿੱਚ ਬੈਠਾ ਹੈ, ੲਿਸਨੂੰ ਸੋਨੇ ਦੀ ਖ਼ਦਾਨ ਦਾ ਵੀ ਪਤਾ, ੲਿਸਨੂੰ ਹੀਰਿਅਾਂ ਦੀ ਖ਼ਦਾਨ ਦਾ ਵੀ ਪਤਾ। ਪਰ ੲਿਹ ਸੋਨਾ ਵੀ ੲਿੱਕਠਾ ਨਹੀਂ ਕਰ ਰਿਹਾ, ਹੀਰੇ ਵੀ ੲਿੱਕਠੇ ਨਹੀਂ ਕਰ ਰਿਹਾ। ੲਿਸਨੂੰ ਜਰੂਰ ਕੁਛ ਅੈਸਾ ਮਿਲ੍ਹ ਗਿਅਾ ਹੋਣਾ, ਸੋਨੇ ਹੀਰਿਅਾਂ ਤੋਂ ਵੀ ਜਿਅਾਦਾ ਕੀਮਤੀ ਹੋਣਾ, ਤੇਰੇ ਅੰਦਰ ਕਦੀ ਸਵਾਲ ਨਹੀਂ ਉੱਠਿਅਾ?'
ਓਸ ਲੱਕੜਹਾਰੇ ਨੇ ਅਾਪਣਾ ਸਿਰ ੳੁਸ ਫਕੀਰ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਰੋਣ ਲੱਗ ਪਿਅਾ ਤੇ ਕਿਹਾ ਮੇਰੇ ਮੂਰਖ ਅੰਦਰ ਕਦੀ ਪ੍ਰਸ਼ਨ ਹੀ ਨਹੀ ਉੱਠਦਾ। ਜਦ ਤੁਸੀਂ ਦੱਸਦੇ ਹੋ ਫਿਰ ਯਾਦ ਅਾੳੁਦਾਂ ਹੈ। ੲਿਹ ਤਾਂ ਮੇਰੇ ਜਨਮਾਂ-ਜਨਮਾਂ ਤੱਕ ਵੀ ਯਾਦ ਨਹੀਂ ਅਾ ਸਕਦਾ ਸੀ ਵੀ ਸੋਨੇ ਹੀਰਿਅਾਂ ਤੋਂ ਵੀ ਵੱਡਾ ਕੋੲੀ ਧਨ ਹੋ ਸਕਦਾ।
ਫਕੀਰ ਨੇ ਕਿਹਾ ; ੳੁਸੀ ਧਨ ਦਾ ਨਾਮ 'ਧਿਅਾਨ' ਹੈ, ੲਿਸ ਧਨ ਦੇ ਅੱਗੇ ਸੋਨਾ-ਹੀਰਾ ਕੁਛ ਵੀ ਨਹੀਂ। ਹੁਣ ਜ਼ਰਾ ੳੁਹ ਖ਼ਦਾਨ ਖੋਜ, ਜੋ ਤੇਰੇ ਸਭ ਤੋ ਅੱਗੇ ਹੈ...... ।
-ਓਸ਼ੋ
Comments
Post a Comment