ਜਦ ਨਾਨਕ ਨੇ ਆਪਣੀ ਗੱਲ ਕਹੀ, ਤਾਂ ਉਸ ਵਿੱਚ ਅੰਗਾਰ ਸੀ। ਜਿੰਨ੍ਹਾਂ ਨੇ ਝੱਲੀ ਸੀ, ਉਹ ਅਦਭੁੱਤ ਲੋਕ ਸੀ। ਤੁਸੀਂ ਉਹ ਨਹੀਂ ਹੋ। ਅੱਜ ਜੋ ਆਪਨੂੰ ਸਿੱਖ ਕਹਿੰਦੇ ਹਨ, ਤੁਸੀਂ ਨਹੀਂ ਝੱਲ ਪਾਉਂਦੇ ਨਾਨਕ ਨੂੰ । ਜਿੰਨ੍ਹਾਂ ਝੱਲੀ ਸੀ ਉਹ ਅਦਭੁੱਤ ਲੋਕ ਸੀ। ਤੁਹਾਡੇ ਵਰਗੇ ਤਾਂ ਨਾਨਕ ਦੇ ਖਿਲਾਫ ਸੀ।
ਇਹ ਬੜੇ ਮਜੇ ਦੀ ਗੱਲ ਹੈ।
ਜੋ ਅੱਜ ਖੁਦ ਨੂੰ ਸਿੱਖ ਕਹਿੰਦੇ ਹਨ, ਇਸ ਤਰ੍ਹਾਂ ਦੇ ਲੋਕ ਤਾਂ ਨਾਨਕ ਦੇ ਖਿਲਾਫ ਸੀ। ਕਿਓਂਕੀ ਇਸ ਤਰ੍ਹਾਂ ਦੇ ਲੋਕ ਤਦ ਗੀਤਾ ਨਾਲ੍ਹ ਬੰਨੇ ਸੀ, ਕੁਰਾਨ ਨਾਲ੍ਹ ਬੰਨੇ ਸੀ। ਨਾਨਕ ਨੇ ਜਦ ਪਹਿਲੀ ਦਫਾ ਆਪਣੀ ਗੱਲ ਕਹੀ, ਤਦ ਸੁਭਾਵਿਕ ਤੁਹਾਨੂੰ ਗੀਤਾ ਤੋਂ ਵੀ ਛੁਡਵਾਇਆ, ਕੁਰਾਨ ਤੋਂ ਵੀ ਛੁਡਵਾਇਆ। ਗੀਤਾ ਦੇ ਵੀ ਅਤੇ ਕੁਰਾਨ ਦੇ ਵੀ ਜੋ ਮੋਹੀ ਸੀ, ਉਨ੍ਹਾਂ ਦੇ ਮਨ ਨੂੰ ਚੋਟ ਪਈ ਹੋਏਗੀ। ਓਹੋ ਜਿਹੀ ਹੀ ਚੋਟ ਜਿਹੋ ਜਹੀ ਤੁਹਾਨੂੰ ਇੱਥੇ ਪੈ ਰਹੀ ਹੈ। ਤਿਲਮਿਲਾ ਗਏ ਹੋਣਗੇ। ਨਰਾਜ ਹੋ ਗਏ ਹੋਣਗੇ। ਪੁੱਛਿਆ ਹੋਏਗਾ ਤਾਂ ਕੀ ਸਾਡੇ ਰਾਮਚੰਦਰ ਜੀ ਗਲਤ ਸੀ? ਕ੍ਰਿਸ਼ਣ ਜੀ ਗਲਤ ਸੀ? ਤਾਂ ਕੁਰਾਨ ਗਲਤ ਆ? ਲੇਕਿਨ ਨਾਨਕ ਓਹੀ ਕਹਿ ਰਹੇ ਹਨ ਜੋ ਕੁਰਾਨ ਵਿੱਚ ਕਿਹਾ ਗਿਆ ਹੈ ਅਤੇ ਜੋ ਗੀਤਾ ਵਿੱਚ ਕਿਹਾ ਗਿਆ ਹੈ। ਲੇਕਿਨ ਹੁਣ ਨਵੀਂ ਭਾਸ਼ਾ ਦੇ ਰਹੇ ਹਨ। ਪੁਰਾਣੀ ਭਾਸ਼ਾ ਵਿਕਰਤ ਹੋ ਗਈ , ਤੁਹਾਡੇ ਹੱਥ ਵਿੱਚ ਬਹੁਤ ਦਿਨ ਰਹਿ ਲੀ, ਤੁਹਾਨੂੰ ਤਾਂ ਬਦਲ ਨਹੀਂ ਪਾਈ, ਤੁਸੀਂ ਉਸਨੂੰ ਬਦਲ ਦਿੱਤਾ। ਰਾਖ ਹੋ ਗਈ। ਹੁਣ ਉਸ ਰਾਖ ਤੋਂ ਛੁਟਕਾਰਾ ਚਾਹੀਦਾ। ਫੇਰ ਅੰਗਾਰਾ!
ਅੰਗਾਰਾ ਤਾਂ ਉਹੀ ਝੱਲਦਾ ਹੈ ਜਿਸ ਵਿੱਚ ਹਿੰਮਤ ਹੋਵੇ। ਜਲਣ ਦੀ ਹਿੰਮਤ ਹੋਵੇ। ਮਿਟਣ ਦੀ ਹਿੰਮਤ ਹੋਵੇ। ਜਿੰਨਾ ਨੇ ਝੱਲਿਆ, ਉਹ ਪਹਿਲੇ ਸਿੱਖ ਸੀ। 'ਸਿੱਖ' ਸ਼ਬਦ ਜਾਣਦੇ ਹੋ ਸ਼ਿਸ਼ਯ ਤੋਂ ਆਇਆ ਹੈ! ਉਹ ਝੁਕੇ। ਉਨ੍ਹਾਂ ਨੇ ਸਵੀਕਾਰ ਕੀਤਾ। ਫੇਰ ਪਿੱਛੇ ਜੋ ਸਿੱਖ ਹੋਏ, ਉਹ ਤਾਂ ਸਿਰਫ ਪੈਦਾਇਸ਼ੀ ਹਨ। ਹੁਣ ਮਜਬੂਰੀ ਹੈ। ਅਜਿਹੇ ਅਨੇਕ ਸਿੱਖਾਂ ਨੂੰ ਮੈਂ ਜਾਣਦਾ ਹਾਂ ਜੋ ਛੁਟਕਾਰਾ ਚਾਹੁੰਦੇ ਨੇ ਕੇਸਾਂ ਤੋਂ ਵੀ, ਦਾੜ੍ਹੀ ਤੋਂ ਵੀ। ਪਰ ਹੁਣ ਕੀ ਕਰਨ। ਸਿੱਖ ਘਰ ਵਿੱਚ ਪੈਦਾ ਹੋਏ ਹਨ। ਤਾਂ ਖਿੱਚਣਾ ਪੈਂਦਾ ਹੈ, ਪਰੰਪਰਾ ਹੈ। ਲੇਕਿਨ ਸ਼ਿਸ਼ਯਤਵ ਕਿਤੇ ਵੀ ਨਹੀਂ ਹੈ ਹੁਣ, ਰਾਖ ਹੀ ਰਾਖ ਰਹਿ ਗਈ ਹੈ। ਹੁਣ ਜੇ ਨਾਨਕ ਫੇਰ ਆਉਣ, ਤਾਂ ਤੁਸੀਂ ਉਨ੍ਹਾਂ ਨਾਲ੍ਹ ਰਾਜੀ ਨਾ ਹੋ ਸਕੋਂਗੇ ਅਤੇ ਮੈਂ ਤੁਹਾਨੂੰ ਜੋ ਕਹਿ ਰਿਹਾ ਹਾਂ ਉਹ ਓਹੀ ਕਹਿ ਰਿਹਾ ਹਾਂ ਜੋ ਨਾਨਕ ਫੇਰ ਆਉਣ ਤਾਂ ਤੁਹਾਨੂੰ ਕਹਿਣਗੇ। ਹੁਣ ਦੀ ਵਾਰ ਨਾਨਕ ਆਉਣ ਤਾਂ ਗੁਰੂ ਗ੍ਰੰਥ ਸਾਹਬ ਤੋਂ ਤੁਹਾਨੂੰ ਛੁਡਾਓਣਾ ਹੋਏਗਾ। ਤੁਹਾਨੂੰ ਫੇਰ ਅੜਚਣ ਹੋਣੀ ਆ। ਇਹ ਸਦਾ ਹੁੰਦਾ ਰਿਹਾ।
-ਓਸ਼ੋ।
Comments
Post a Comment