Must Read
"Baba Farid Ji" ne bade ghazab di tashbi diti hai, Oh kehnde ne, Jhedi zameen sukki pyi hai , Bilkull sukki pyi e, Sokka pe chukyea hai,Pani daike, Barkha zor di ho jaye, Us zameen nu kablo-kashat banayea ya sakda hai|| Oh hari-bhari ho sakdi hai| Par jehdi kheti pani di hi mari howe, Usnu kis tarah thik karogye ? Apnu patta hai pani zameen nu jindgyi dinda hai, Pani zameen nu maar v dinda hai, Pani vich mout v luki hoyi hai| :
Par eh pani harhd(flood) ee roop vich a jawe ta pinda de pind tabah ho jande ne , Sehra de sehar tabah ho jande ne , Sehar garak ho jande ne| Pani jagat da jeevan hai, Paini jagat di mout v ban sakda hai| Pani nal zameen hari-bhari v hundi, Pani nal zameen mar v sakdi hai| Bahut saryean kehtyean ne jo pani nall maryea hoyea ne, som lag janda hai| Pani mar janda hai| Geyan nami jindgyi dinda hai, Par kyi bandyea nu geyan hi maar janda hai| Gurudware to nmi jindgyi mildi e, Kyi gurudware a ke katha kirtan sun ke injh ho jande ne jime ki pani di mari hoyi zameen| Jis pani ne harra bharra karna c usse to hi isne mout le lyi|
"ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ॥
ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੁਰੇਇ॥੬੨॥"
{ਅੰਗ ੧੩੮੧}
"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥"
{ਅੰਗ ੪੭੨}
ਬਾਬੇ ਫਰੀਦ ਨੇ ਇਥੇ ਬੜੇ ਗਜ਼ਬ ਦੀ ਤਸ਼ਬੀਹ ਦਿੱਤੀ ਹੈ, ਉਹ ਕਹਿੰਦੇ ਨੇ, ਜਿਹੜੀ ਜ਼ਮੀਨ ਸੁੱਕੀ ਪਈ ਹੈ,ਬਿਲਕੁਲ ਸੁੱਕੀ ਪਈ ਏ,ਸੋਕਾ ਪੈ ਚੁੱਕਿਆ ਹੈ,ਪਾਣੀ ਦੇ ਕੇ,ਬਰਖਾ ਜ਼ੋਰ ਦੀ ਹੋ ਜਾਏ,ਉਸ ਜ਼ਮੀਨ ਨੂੰ ਕਾਬਲੇ-ਕਾਸ਼ਤ ਬਣਾਇਆ ਜਾ ਸਕਦਾ ਹੈ।। ਉਹ ਹਰੀ ਭਰੀ ਹੋ ਸਕਦੀ ਹੈ। ਪਰ ਜਿਹੜੀ ਖੇਤੀ ਪਾਣੀ ਦੀ ਹੀ ਮਾਰੀ ਹੋਵੇ,ਉਸ ਨੂੰ ਕਿਸ ਤਰਾੑਂ ਠੀਕ ਕਰੋਗੇ? ਆਪਨੂੰ ਪਤਾ ਹੈ ਪਾਣੀ ਜ਼ਮੀਨ ਨੂੰ ਜ਼ਿੰਦਗੀ ਦਿੰਦਾ ਹੈ,ਪਾਣੀ ਜ਼ਮੀਨ ਨੂੰ ਮਾਰ ਵੀ ਦਿੰਦਾ ਹੈ,ਪਾਣੀ ਵਿਚ ਮੌਤ ਵੀ ਛੁਪੀ ਪਈ ਹੈ :
"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥"
{ਅੰਗ ੪੭੨}
ਪਰ ਇਹ ਪਾਣੀ ਹੜੑਾਂ ਦੇ ਰੂਪ ਵਿਚ ਆ ਜਾਵੇ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ। ਪਾਣੀ ਜਗਤ ਦਾ ਜੀਵਨ ਹੈ,ਪਾਣੀ ਜਗਤ ਦੀ ਮੌਤ ਵੀ ਬਣ ਸਕਦਾ ਹੈ,ਐਸਾ ਹੈ। ਪਾਣੀ ਨਾਲ ਜ਼ਮੀਨ ਹਰੀ ਭਰੀ ਹੁੰਦੀ ਹੈ,ਪਾਣੀ ਨਾਲ ਜ਼ਮੀਨ ਮਰ ਵੀ ਜਾਂਦੀ ਹੈ। ਬਹੁਤ ਸਾਰੀਆਂ ਖੇਤੀਆਂ ਨੇ ਜੋ ਪਾਣੀ ਨਾਲ ਮਰੀਆਂ ਹੋਈਆਂ ਨੇ,ਸੇਮ ਲੱਗ ਜਾਂਦਾ ਹੈ। ਪਾਣੀ ਮਾਰ ਜਾਂਦਾ ਹੈ। ਖਿਮਾ ਕਰਨੀ ,ਗਿਆਨ ਨਵੀਂ ਜਿੰਦਗੀ ਦਿੰਦਾ ਹੈ,ਪਰ ਕਈ ਬੰਦਿਆਂ ਨੂੰ ਗਿਆਨ ਹੀ ਮਾਰ ਜਾਂਦਾ ਹੈ। ਗੁਰਦੁਆਰੇ ਤੋਂ ਨਵੀਂ ਜ਼ਿੰਦਗੀ ਮਿਲਦੀ ਏ,ਪਰ ਕਈ ਗੁਰਦੁਆਰੇ ਆ ਕੇ ਕਥਾ ਕੀਰਤਨ ਸੁਣ ਕੇ ਇੰਜ ਹੋ ਜਾਂਦੇ ਨੇ ਜਿਵੇਂ ਕੀ ਪਾਣੀ ਦੀ ਮਾਰੀ ਹੋਈ ਜ਼ਮੀਨ। ਬਈ ਜਿਸ ਪਾਣੀ ਨੇ ਹਰਾ ਭਰਾ ਕਰਨਾ ਸੀ ਉਸ ਤੋਂ ਹੀ ਇਸ ਨੇ ਮੌਤ ਲੈ ਲਈ।
"ਗਿਆਨੀ ਸੰਤ ਸਿੰਘ ਜੀ ਮਸਕੀਨ"
Comments
Post a Comment